ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜੰਗਲਾਤ ਵਿਭਾਗ ਵਲੋਂ ਜਿ਼ਲ੍ਹੇ ਵਿੱਚ 149050 ਬੂਟੇ ਲਗਾਏ ਗਏ
ਸ੍ਰੀ ਮੁਕਤਸਰ ਸਾਹਿਬ :- ਸ੍ਰੀ ਬਲਜੀਤ ਸਿੰਘ ਜਿ਼ਲ੍ਹਾ ਵਨ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜੰਗਲਾਤ ਵਿਭਾਗ ਵਲੋਂ ਪੰਚਾਇਤ ਵਿਭਾਗ ਨੂੰ ਮੁਫਤ ਪੌਦੇ ਸਪਲਾਈ ਕੀਤੇ ਜਾ ਰਹੇ ਹਨ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਬਣਿਆ ਰਹੇ। ਹਰਦੀਪ ਸਿੰਘ ਹੁੰਦਲ ਵਨ ਰੇਂਜ ਅਫਸਰ ਅਨੁਸਾਰ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦੀ ਜਿੰਮੇਵਾਰੀ ਜੰਗਲਾਤ ਵਿਭਾਗ ਅਤੇ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਮਗਨਰੇਗਾ ਸਕੀਮ ਅਧੀਨ ਦਿੱਤੀ ਗਈ ਹੈ ਤਾਂ ਜੋ ਪੰਜਾਬ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਪਿੰਡ ਪੱਧਰ ਤੇ ਪੰਚਾਇਤਾਂ, ਯੂਥ ਕੱਲਬਾਂ, ਸਕੂਲਾਂ ਅਤੇ ਵਾਤਾਵਰਨ ਪ੍ਰੇਮੀਆਂ, ਤਾਲਮੇਲ ਕਰਕੇ ਵਾਤਾਵਰਨ ਸਬੰਧੀ ਜਾਗਰੂਕ ਕਰਦੇ ਹੋਏ ਉਹਨਾਂ ਦੀ ਸਮੂਲੀਅਤ ਨਾਲ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਅੰਦਰ ਆਉਦੇ 271 ਪਿੰਡਾਂ ਵਿੱਚ 550 ਬੂਟੇ ਪ੍ਰਤੀ ਪਿੰਡ ਅਨੁਸਾਰ ਕੁੱਲ 149050 ਬੂਟੇ ਲਗਾਏ ਗਏ ਹਨ। ਇਹ ਬੂਟੇ ਪਿੰਡਾਂ ਦੀਆ ਸਰਕਾਰੀ ਸਸੰਥਾਵਾ, ਧਾਰਮਿਕ ਅਦਾਰਿਆ ਅਤੇ ਪਿੰਡ ਦੀਆ ਸਾਝੀਆਂ ਥਾਵਾਂ, ਜਿਵੇ ਕਿ ਫਿਰਨੀਆਂ, ਛੱਪੜਾਂ ਦੇ ਆਲੇ ਦੁਆਲੇ ਲਗਾਏ ਗਏ ਹਨ। ਪੰਜਾਬ ਸਰਕਾਰ ਵੱਲੋ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਇਸ ਮੰਡਲ ਵੱਲੋ ਪਿੰਡਾਂ ਵਿੱਚ ਲਗਾਏ ਗਏ 550 ਬੂਟੇ ਪੰਚਾਇਤ ਵਿਭਾਗ ਨੂੰ ਇਹਨਾਂ ਬੂਟਿਆਂ ਦੀ ਸਾਂਭ-ਸੰਭਾਲ ਦੇ ਦਿੱਤਾ ਗਿਆ। ਪੰਚਾਇਤ ਵਿਭਾਗ ਵੱਲੋ ਮਗਨਰੇਗਾ ਸਕੀਮ ਅਧੀਨ ਇਹਨਾ ਬੂਟਿਆਂ ਦੀ ਸਾਂਭ ਸੰਭਾਲ ਲਈ ਹਰ ਪਿੰਡ ਵਿੱਚ 2 ਵਣ ਮਿੱਤਰ ਨਿਯੁਕਤ ਕੀਤੇ ਗਏ ਹਨ। ਹੁਣ ਵੀ ਇਸ ਵਿਭਾਗ ਦੇ ਫੀਲਡ ਅਮਲੇ ਵੱਲੋਂ ਸਮੇ ਸਮੇ ਤੇ ਪਿੰਡਾਂ ਵਿੱਚ ਫੀਲਡ ਦੌਰੇ ਕਰਕੇ ਵਣ ਮਿੱਤਰਾਂ ਨੂੰ ਬੂਟਿਆਂ ਦੀ ਸਾਂਭ ਸੰਭਾਲ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ। ਪਿੰਡਾਂ ਵਿੱਚ ਇਹਨਾ ਬੂਟਿਆਂ ਦੀ ਔਸਤ ਸਰਵਾਈਵਲ 75 ਪ੍ਰਤੀਸ਼ਤ ਤੋ 85 ਪ੍ਰਤੀਸ਼ਤ ਹੈ। ਜੰਗਲਾਤ ਵੱਲੋ ਪਿੰਡਾਂ ਦੀਆ ਪੰਚਾਇਤਾਂ ਨੂੰ ਮਰੇ ਅਤੇ ਸੁੱਕੇ ਬੂਟਿਆਂ ਦੀ ਰਿਪਲੇਸਮੈਟ ਲਈ ਪੰਚਾਇਤਾਂ ਦੀ ਮੰਗ ਅਨੁਸਾਰ ਫਰੀ ਬੂਟੇ ਸਪਲਾਈ ਕੀਤੇ ਜਾ ਰਹੇ ਹਨ।