ਫਿਟ ਇੰਡੀਆ ਫਰੀਡਮ ਰਨ ਮੈਰਾਥਨ ਦਾ ਅਯੋਜਨ- ਨਹਿਰੂ ਯੁਵਾ ਕੇਂਦਰ ਸ੍ਰੀ ਮੁਕਸਤਰ ਸਾਹਿਬ

ਸ੍ਰੀ ਮੁਕਤਸਰ ਸਾਹਿਬ :- ਕੋਮਲ ਨਿਗਮ ਅਫਸਰ ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਭਾਰਤ ਦੀ ਆਜ਼ਾਦੀ ਦੇ 75 ਵੇਂ ਵਰੇਗੰਡ ਦੇ ਸ਼ਾਨਦਾਰ ਮੌਕੇ ’ਤੇ “ਫਿਟ ਇੰਡੀਆ ਫਰੀਡਮ ਰਨ“ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ।  ਇਹ ਮੈਰਾਥਨ ਦੋੜ ਪੂਰੇ ਦੇਸ਼ ਵਿਚ 13 ਅਗਸਤ 2021 ਤੋਂ 2 ਅਕਤੂਬਰ 2021 ਤੱਕ ਜਨਤਕ ਭਾਗੀਦਾਰੀ ਨਾਲ ਜਨ ਅੰਦੋਲਨ ਦੀ ਭਾਵਨਾ ’ਤੇ ਆਯੋਜਿਤ ਕੀਤੇ ਜਾ ਰਹੇ ਹਨ ਇਸ ਇਤਿਹਾਸਕ, ਵਿਸ਼ਾਲ, ਅਤੇ ਵਿਲੱਖਣ ਪ੍ਰੋਗਰਾਮ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 744 ਜਿਲਿਆਂ ਵਿੱਚ ਫੈਲਾਇਆ ਜਾਵੇਗਾ। ਜਿਲਾ ਪੱਧਰੀ ਦੌੜ ਤੋਂ ਇਲਾਵਾ ਹਰੇਕ ਜਿਲੇ ਦੇ ਵੱਖ -ਵੱਖ ਬਲਾਕਾਂ ਦੇ 75 ਕਸਬਿਆਂ ਅਤੇ ਪਿੰਡਾਂ ਵਿੱਚ ਵੀ ਸਮਾਗਮ ਕਰਵਾਏ ਜਾਣਗੇ। ਉਹਨਾ ਕਿਹਾ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਲਗਭਗ ਦੋ ਸੌ ਸਾਲਾਂ ਦੇ ਲਗਾਤਾਰ ਸੰਘਰਸ਼, ਹਜ਼ਾਰਾਂ ਨਾਗਰਿਕਾਂ ਖਾਸ ਕਰਕੇ ਨੌਜਵਾਨਾਂ ਦੀਆਂ ਕੁਰਬਾਨੀਆਂ ਦੇ ਕਾਰਨ ਭਾਰਤ ਨੇ 75 ਸਾਲ ਪਹਿਲਾਂ ਆਜ਼ਾਦੀ ਦਾ ਪਹਿਲਾ ਸੂਰਜ ਚੜਿਆ ਵੇਖਿਆ ਸੀ।  ਇਸ ਸੁਤੰਤਰਤਾ ਦਿਵਸ ਅਧੀਨ ਆਯੋਜਿਤ, “ਫਿਟ ਇੰਡੀਆ ਫਰੀਡਮ ਰਨ“ ਦੇਸ਼ ਦੇ ਨੌਜਵਾਨਾਂ ਨੂੰ ਇਸ ਪਵਿੱਤਰ ਤਿਉਹਾਰ ਵਿੱਚ ਵੱਡੇ ਪੱਧਰ ’ਤੇ ਇੱਕਜੁਟ ਕਰਦਾ ਹੈ, ਅਤੇ ਨਾਲ ਹੀ ਉਨਾਂ ਨੂੰ ਇਸ ਪ੍ਰੋਗਰਾਮ ਤਹਿਤ ਗਤੀਸ਼ੀਲਤਾ ਵੱਲ ਪ੍ਰੇਰਿਤ ਕਰਦਾ ਹੈ , ਇਹ ਸਮਾਗਮ ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਉਹ ਤਰੱਕੀ ਅਤੇ ਗਤੀਸ਼ੀਲਤਾ ਵੱਲ ਵਧਣਗੇ। ਇਸ ਨਵੀਨਤਾਕਾਰੀ ਪਹਿਲਕਦਮੀ ਲਈ, ਨਹਿਰੂ ਯੁਵਾ ਕੇਂਦਰ, ਸ੍ਰੀ ਮੁਕਤਸਰ ਸਾਹਿਬ ਦੀ ਵੱਲੋਂ, ਮੈਂ ਪੰਚਾਇਤੀ ਰਾਜ ਦੇ ਨੁਮਾਇੰਦਿਆਂ, ਖਾਸ ਕਰਕੇ ਪੇਂਡੂ ਨੌਜਵਾਨਾਂ ਨੂੰ ਰਾਸ਼ਟਰ ਪੂਜਾ ਅਤੇ ਦੇਸ਼ ਭਗਤੀ ਦੀ ਇਸ ਪਵਿੱਤਰ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੀ ਹਾਂ ਅਤੇ ਆਸ ਕਰਦੀ ਹਾਂ ਕਿ  ਨਹਿਰੂ ਯੁਵਾ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਨੂੰ ਆਪਣਾ ਹਰ ਸੰਭਵ ਸਹਿਯੋਗ ਪ੍ਰਦਾਨ ਕਰੋਗੇ।