ਕੋਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਕੋਰੋਨਾ ਟੀਕਾਕਰਣ ਦੇ ਨਾਲ ਨਾਲ ਸਾਵਧਾਨੀਆਂ ਵੀ ਬਹੁਤ ਜਰੂਰੀ: ਡਾ ਰੰਜੂ ਸਿੰਗਲਾ ਸਿਵਲ ਸਰਜਨ।
ਸ੍ਰੀ ਮੁਕਤਸਰ ਸਾਹਿਬ :- ਸ੍ਰੀ ਐਮ.ਕੇ.ਅਰਾਵਿੰਦ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਕੋਰੋਨਾ ਟੀਕਾਕਰਣ ਮੁਹਿੰਮ ਬਹੁਤ ਵਧੀਆ ਚੱਲ ਰਹੀ ਹੈੈ। ਇਸ ਸਮੇਂ ਉਹਨਾਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਟੀਕਾਕਰਣ ਵਿੱਚ ਤੇਜੀ ਲਿਆਉਣ ਦੇ ਨਾਲ ਨਾਲ ਸਾਵਧਾਨੀਆਂ ਵੀ ਵਰਤਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਦੂਜੀ ਲਹਿਰ ਦਾ ਪ੍ਰਭਾਵ ਘੱਟ ਗਿਆ ਹੈ ਪਰ ਬਿਲਕੁਲ ਖਤਮ ਨਹੀਂ ਹੋਇਆ। ਉਹਨਾਂ ਕਿਹਾ ਕਿ ਦੂਸਰੀ ਲਹਿਰ ਦਾ ਜਿਵੇਂ ਹੀ ਅਸਰ ਘੱਟ ਹੋਇਆ ਹੈ ਲੋਕ ਸਾਵਧਾਨੀਆਂ ਵਰਤਣੀਆਂ ਘੱਟ ਕਰ ਗਏ ਅਤੇ ਬਾਜਾਰਾਂ ਵਿੱਚ ਬਿਨ੍ਹਾਂ ਮਾਸਕ ਪਾਏ ਘੁੰਮ ਰਹੇ ਹਨ। ਇਸ ਲਈ ਆਪਣਾ ਅਤੇ ਪਰਿਵਾਰ ਦਾ ਟੀਕਾਕਰਣ ਜਰੂਰ ਕਰਵਾਓ ਅਤੇ ਸਾਵਧਾਨੀਆਂ ਵਰਤੋਂ। ਉਹਨਾਂ ਕਿਹਾ ਕਿ ਜ਼ਿਆਦਾ ਸਮਾਂ ਘਰ ਵਿੱਚ ਗੁਜਾਰੋ। ਘਰ ਤੋਂ ਬਾਹਰ ਜਾਣ ਸਮੇਂ ਮਾਸਕ ਜਰੂਰ ਪਹਿਣੋ, ਹੱਥਾਂ ਨੂੰ ਵਾਰ ਵਾਰ ਧੋਵੋ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੋ।
ਮਾਹਿਰਾਂ ਅਨੁਸਾਰ ਸਾਡੇ ਦੇਸ ਵਿੱਚ 6 ਤੋਂ 8 ਹਫ਼ਤਿਆਂ ਤੱਕ ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਵੀ ਸੰਭਾਵਨਾ ਹੈ। ਇਸ ਲਈ ਤੀਜੀ ਲਹਿਰ ਆਉਣ ਤੋਂ ਪਹਿਲਾਂ ਪਹਿਲਾਂ ਹਰੇਕ ਵਿਅਕਤੀ ਨੁੂੰ ਕੋਰੋਨਾ ਟੀਕਾਕਰਣ ਜਰੂਰ ਕਰਵਾ ਲੈਣਾ ਚਾਹੀਦਾ ਹੈ ਤਾਂ ਜੋ ਤੀਜੀ ਲਹਿਰ ਆਉਣ ਤੇ ਸਾਡੇ ਸਮਾਜ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਉਹਨਾਂ ਸਮੂਹ ਅਫ਼ਸਰ ਸਾਹਿਬਾਨਾਂ ਨੂੰ ਹਦਾਇਤ ਕੀਤੀ ਕਿ ਆਪਣੇ ਅਧੀਨ ਹਰੇਕ ਸਟਾਫ਼ ਨੁੂੰ ਹਦਾਇਤ ਕੀਤੀ ਜਾਵੇ ਕਿ ਕੋਰੋਨਾ ਟੀਕਾਕਰਣ ਅਤੇ ਸਾਵਧਾਨੀਆਂ ਸਬੰਧੀ ਜ਼ਿਆਦਾ ਤੋਂ ਜ਼ਿਆਦਾ ਜਾਗਰੂਕਤਾ ਕੀਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਟੀਚਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਆਉਣ ਤੋਂ ਪਹਿਲਾਂ ਪਹਿਲਾਂ ਹਰੇਕ ਵਿਅਕਤੀ ਦਾ ਟੀਕਾਕਰਣ ਕੀਤਾ ਜਾਵੇ। ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਸਿਹਤ ਵਿਭਾਗ ਦਾ ਸਹਿਯੋਗ ਦਿਓ ਅਤੇ ਪਹਿਲ ਦੇ ਆਧਾਰ ਤੇ ਟੀਕਾਕਰਣ ਜਰੂਰ ਕਰਵਾਓ। ਇਸ ਟੀਕਾਕਰਣ ਦਾ ਸਿਹਤ ਤੇ ਕੋਈ ਵੀ ਬੁਰਾ ਅਸਰ ਨਹੀਂ ਹੈ। ਇਸ ਸਮੇਂ ਡਾ ਸੁਨੀਲ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ, ਡਾ ਪਵਨ ਮਿੱਤਲ ਜਿਲ੍ਹਾ ਟੀਕਾਕਰਣ ਅਫ਼ਸਰ, ਸੁਖਮੰਦਰ ਸਿੰਘ, ਵਿਨੋਦ ਖੁਰਾਣਾ ਆਦਿ ਹਾ