Malout News

ਸਰਕਾਰੀ ਸਕੂਲ ਮਲੋਟ ਵਿਖੇ ਚੱਲ ਰਿਹਾ ਸ਼ੂਟਿੰਗ ਬਾਲ ਦਾ ਸਟੇਟ ਟੂਰਨਾਮੈਂਟ ਸਮਾਪਤ

ਮਲੋਟ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਵਿਖੇ ਚੱਲ ਰਿਹਾ ਸ਼ੂਟਿੰਗ ਬਾਲ ਦਾ ਅੰਡਰ-19 ਲੜਕੇ ਤੇ ਲੜਕੀਆਂ ਦਾ ਸਟੇਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ, ਜਿਸ ਵਿਚ ਪੰਜਾਬ ਭਰ ਵਿਚੋਂ 10 ਟੀਮਾਂ ਨੇ ਭਾਗ ਲਿਆ, ਜਿਸ ਵਿਚ ਲੜਕੀਆਂ ਦੀ ਟੀਮ ਸ੍ਰੀ ਮੁਕਤਸਰ ਸਾਹਿਬ ਤੇ ਲੜਕਿਆਂ ਦੀ ਟੀਮ ਵਿਚ ਫ਼ਾਜ਼ਿਲਕਾ ਜ਼ਿਲ੍ਹਾ ਸਟੇਟ ਜੇਤੂ ਰਹੇ । ਇਸ ਮੌਕੇ ਬਲਜੀਤ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਤੇ ਮਨੋਹਰ ਲਾਲ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਸਟੇਜ ਦੀ ਕਾਰਵਾਈ ਰਾਜ ਕੁਮਾਰ ਨੇ ਬਾਖੂਬੀ ਨਿਭਾਈ । ਇਸ ਮੌਕੇ ਸ੍ਰੀਮਤੀ ਕਮਲਾ ਦੇਵੀ ਨੇ ਆਏ ਹੋਏ ਮੁੱਖ ਮਹਿਮਾਨ ਤੇ ਸਟੇਜ ‘ਤੇ ਬਿਰਾਜਮਾਨ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਮੁੱਖ ਮਹਿਮਾਨ ਬਲਜੀਤ ਕੁਮਾਰ ਨੇ ਫਾਈਨਲ ਮੈਚ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਤੇ ਅਸ਼ੀਰਵਾਦ ਦਿੱਤਾ । ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਕਮਲਾ ਦੇਵੀ ਤੇ ਓਮ ਪ੍ਰਕਾਸ਼ ਡੀ.ਪੀ.ਈ ਨੂੰ ਬਹੁਤ ਵਧੀਆ ਪ੍ਰਬੰਧ ਕਰਨ ਤੇ ਵਧਾਈ ਦਿੱਤੀ ਤੇ ਸਮੂਹ ਸਰੀਰਕ ਸਿੱਖਿਆ ਅਧਿਆਪਕ ਨੂੰ ਸੁਚੱਜੇ ਢੰਗ ਨਾਲ ਟੂਰਨਾਮੈਂਟ ਕਰਵਾਉਣ ‘ਤੇ ਵਧਾਈ ਦਿੱਤੀ । ਇਸ ਮੌਕੇ ਸਹਾਇਕ ਸਿੱਖਿਆ ਅਫ਼ਸਰ ਦਲਜੀਤ ਸਿੰਘ ਨੇ ਬੋਲਦਿਆਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਤੇ ਬਿਨਾਂ ਕਿਸੇ ਪੱਖਪਾਤ ਦੇ ਟੂਰਨਾਮੈਂਟ ਨੂੰ ਸਿਰੇ ਚੜ੍ਹਾਉਣ ਲਈ ਸਾਰਿਆਂ ਨੂੰ ਵਧਾਈ ਦਿੱਤੀ । ਇਸ ਟੂਰਨਾਮੈਂਟ ਵਿਚ ਸੁਰਜੀਤ ਸਿੰਘ ਰਾਜੂ ਜਰਨਲ ਸਕੱਤਰ ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਟੂਰਨਾਮੈਂਟ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਸੁਰਿੰਦਰ ਸਿੰਘ, ਬਲਜੀਤ ਸਿੰਘ, ਰਾਜਵਿੰਦਰ ਸਿੰਘ, ਜਸਵਿੰਦਰ ਸਿੰਘ, ਰਾਜ ਕੁਮਾਰ, ਪਵਨ ਕੁਮਾਰ, ਸਤਿੰਦਰ ਸਿੰਘ ਸੋਨਾ ਕੋਚ, ਅਮਨਦੀਪ ਸਿੰਘ, ਸਰਬਜੀਤ ਕੌਰ, ਜਗਤਾਰ ਸਿੰਘ, ਸੰਦੀਪ ਕੁਮਾਰ, ਰਮਨ ਕੁਮਾਰ, ਜੈਮਲ ਸਿੰਘ, ਬਲਕਾਰ ਸਿੰਘ, ਜਸਵਿੰਦਰ ਕੌਰ, ਰਣਜੀਤ ਕੌਰ, ਜਗਦੀਪ ਕੌਰ, ਸਵਰਨਜੀਤ ਕੌਰ, ਹਰਮਨਜੀਤ ਕੌਰ, ਮੇਜਰ ਸਿੰਘ ਤੇ ਇਕਬਾਲ ਸਿੰਘ ਕੋਚ ਨੇ ਵਿਸ਼ੇਸ਼ ਸਹਿਯੋਗ ਦਿੱਤਾ ।

Leave a Reply

Your email address will not be published. Required fields are marked *

Back to top button