District NewsMalout News

ਸੇਠ ਇੰਦਰਭਾਨ ਤਨੇਜਾ ਸਰਵਹਿੱਤਕਾਰੀ ਵਿਦਿਆ ਮੰਦਿਰ ਸਕੂਲ ਵਿੱਚ ਮਾਤਾ ਸਰਸਵਤੀ ਦਾ ਜਨਮ ਦਿਨ ਅਤੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ

ਮਲੋਟ:- ਬੀਤੀ 5 ਫਰਵਰੀ 2022 ਨੂੰ ਸੇਠ ਇੰਦਰਭਾਨ ਤਨੇਜਾ ਸਰਵਹਿੱਤਕਾਰੀ ਵਿਦਿਆ ਮੰਦਿਰ ਸਕੂਲ ਵਿੱਚ ਮਾਤਾ ਸਰਸਵਤੀ ਦਾ ਜਨਮ ਦਿਨ ਅਤੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਅਤੇ ਮਾਪਿਆਂ ਦੇ ਨਾਲ ਸਕੂਲ ਵਿੱਚ ਹਵਨ ਕਰਵਾਇਆ ਗਿਆ। ਆਨਲਾਈਨ ਬੱਚਿਆਂ ਦਾ ਪ੍ਰੋਗਰਾਮ ਦਿਖਾਇਆ ਗਿਆ।

ਇਸ ਦੌਰਾਨ ਸਾਰੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੇ ਸਰਸਵਤੀ ਮਾਤਾ ਦੀ ਪੂਜਾ ਕੀਤੀ। ਇਸ ਤੋਂ ਇਲਾਵਾ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੀ ਪੂਜਾ ਵੀ ਕੀਤੀ ਅਤੇ ਸਕੂਲ ਵਿੱਚ 10 ਨਵੇਂ ਦਾਖਲੇ ਕੀਤੇ ਗਏ। ਵਿਕਾਸ ਕਾਰਜਾਂ ਲਈ 15000/- ਰੁਪਏ ਦੀ ਰਾਸ਼ੀ ਅਤੇ ਇੱਕ ਕਮਰੇ ਲਈ ਫਲੋਰ ਮੈਟ ਵੀ ਦਿੱਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੀ ਤਰਫੋਂ ਪ੍ਰਿੰਸੀਪਲ ਸ਼੍ਰੀ ਦਵਿੰਦਰ ਮੋਂਗਾ, ਮੀਤ ਪ੍ਰਧਾਨ ਸਤਿੰਦਰ ਗੋਇਲ, ਮੈਂਬਰ ਸ਼ਗਨ ਲਾਲ, ਪ੍ਰਿੰਸੀਪਲ ਪੁਨੀਤ ਗੋਇਲ ਅਤੇ ਸਮੂਹ ਸਟਾਫ਼ ਹਾਜ਼ਰ ਸੀ।

Leave a Reply

Your email address will not be published. Required fields are marked *

Back to top button