Malout News

ਬਲਾਕ ਪੱਧਰੀ ਸਹਿ-ਵਿਦਿਅਕ ਮੁਕਾਬਲਿਆਂ ਦੌਰਾਨ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦਾ ਸ਼ਾਨਦਾਰ ਪ੍ਰਦਰਸ਼ਨ

ਮਲੋਟ / ਲੰਬੀ:- ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਅੰਦਰ ਰਚਨਾਤਮਿਕ ਅਤੇ ਸੱਭਿਆਚਾਰਕ ਭਾਵਨਾਵਾਂ ਪੈਦਾ ਕਰਨ ਲਈ ਮਲੋਟ ਵਿਖੇ ਹੋਏ ਬਲਾਕ ਪੱਧਰੀ ਸਹਿ-ਵਿਦਿਅਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ ਵੱਖ ਗਤੀਵਿਧੀਆਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦੇ ਪ੍ਰਿੰਸੀਪਲ ਸੰਤ ਰਾਮ ਨੇ ਸਕੂਲ਼ ਪਹੁੰਚਣ ਤੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਸੁਆਗਤ ਕੀਤਾ। ਸਕੂਲ਼ ਵਿਦਿਆਰਥਣ ਸੋਨਮ ਨੇ ਲੋਕ ਨਾਚ ਵਿੱਚ ਪਹਿਲਾ ਸਥਾਨ, ਹਰਮਨਦੀਪ ਸਿੰਘ ਅਤੇ ਕਰਨ ਕੰਬੋਜ ਨੇ ਕਵੀਸ਼ਰੀ ਵਿੱਚ ਪਹਿਲਾ ਸਥਾਨ, ਨਿਸ਼ਾ ਰਾਣੀ ਜਮਾਤ ਨੌਂਵੀ ਨੇ ਸੁੰਦਰ ਲਿਖਾਈ ਵਿੱਚ ਪਹਿਲਾ ਸਥਾਨ, ਸਿਮਰਨ ਜਮਾਤ ਛੇਵੀਂ ਨੇ ਕਵਿਤਾ ਉਚਾਰਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸੰਤ ਰਾਮ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਮਿਹਨਤੀ ਸਟਾਫ ਵਧਾਈ ਦਾ ਪਾਤਰ ਹੈ ਜਿੰਨਾ ਨੇ ਦਿਨ ਰਾਤ ਇੱਕ ਕਰਕੇ ਵਿਦਿਆਰਥੀਆਂ ਨੂੰ ਸਹਿ ਵਿਦਿਅਕ ਮੁਕਾਬਲਿਆਂ ਲਈ ਤਿਆਂਰ ਕੀਤਾ। ਉਨਾਂ ਦੱਸਿਆ ਕਿ ਬਲਦੇਵ ਸਿੰਘ ਸਾਹੀਵਾਲ, ਅੰਮ੍ਰਿਤਪਾਲ ਕੌਰ ਅਤੇ ਰਾਜਦੀਪ ਕੌਰ ਅਧਾਰਿਤ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਨਾਂ ਇੰਨਾ ਵਿਦਿਆਰਥੀਆਂ ਦੀ ਕਲਾ ਨੂੰ ਹੋਰ ਨਿਖਾਰਿਆ ਹੈ।ਇਸ ਮੌਕੇ ਅਨੂਪਮਾ ਜੱਗਾ, ਕੰਵਲਜੀਤ ਕੌਰ, ਬਲਵਿੰਦਰ ਕੌਰ , ਮਹਿੰਦਰ ਸਿੰਘ, ਸੰਗੀਤਾ ਮਦਾਨ, ਰਮਨ ਮਹਿਤਾ, ਅਮਨਦੀਪ ਕਲਰਕ, ਬਲਦੇਵ ਸਿੰਘ,  ਵਿਕਰਮਜੀਤ, ਗੁਰਮੀਤ ਕੌਰ ਸਾਇੰਸ, ਗੁਰਮੀਤ ਕੌਰ ਹਿੰਦੀ, ਸਰਿਤਾ, ਅਨੂ ਕੱਕੜ, ਰਾਜਵੀਰ ਕੌਰ,ਰਜਨੀ ਬਾਲਾ, ਰਾਜਦੀਪ ਕੌਰ, ਸੁਸ਼ੀਲਾ ਰਾਣੀ, ਅੰਮ੍ਰਿਤਪਾਲ ਕੌਰ, ਗੀਤਾ ਰਾਣੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Back to top button