ਪਾਕਿਸਤਾਨ ਨੇ ਬਾਲਾਕੋਟ ਹਮਲੇ ਤੋਂ ਬਾਅਦ ਭਾਰਤੀ ਜਹਾਜਾਂ ਲਈ ਖੋਲ੍ਹਿਆ ਏਅਰ-ਸਪੇਸ

ਪਾਕਿਸਤਾਨ ਨੇ ਭਾਰਤ ਸਣੇ ਦੂਜੇ ਨਾਗਰਿਕ ਵਿਮਾਨਾਂ ਦੇ ਲਈ ਆਪਣਾ ਏਅਰ ਸਪੇਸ ਖੋਲ੍ਹ ਦਿੱਤਾ ਹੈ। ਭਾਰਤੀ ਹਵਾਈ ਸੈਨਾ ਨੇ ਪੁਲਵਾਮਾ ਹਮਲੇ ‘ਚ ਜਵਾਬ ‘ਚ 26 ਫਰਵਰੀ ਨੂੰ ਪਾਕਿ ਦੇ ਬਾਲਾਕੋਟ ‘ਚ ਅੱਤਵਾਦੀ ਕੈਂਪਾਂ ‘ਤੇ ਏਅਰ ਸਟ੍ਰਾਈਕ ਕੀਤੀ ਸੀ, ਉਸੇ ਦਿਨ ਤੋਂ ਪਾਕਿਸਤਾਨ ‘ਚ ਆਪਣਾ ਏਅਰ ਸਪੇਸ ਬੰਦ ਕਰ ਦਿੱਤਾ ਸੀ। ਪਾਕਿਸਤਾਨ ਨੇ 139 ਦਿਨ ਬੲਾਅਦ ਏਅਰ ਸਪੇਸ ‘ਤੇ ਪਾਬੰਦੀ ਹਟਾਈ ਹੈ।
ਪਾਕਿਸਤਾਨ ਦੇ ਇਸ ਫੈਸਲੇ ਤੋਂ ਬਾਅਧ ਹੁਣ ਭਾਰਤੀ ਵਿਮਾਨ ਪਾਕਿਸਤਾਨ ਹੁੰਦੇ ਹੋਏ ਯੁਰੋਪਿਅਨ ਦੇਸ਼, ਉੱਤਰੀ ਅਮਰੀਕਾ ਅਤੇ ਫਾੜੀ ਦੇਸ਼ਾਂ ਵੱਲ ਜਾ ਸਕਦੇ ਹਨ। ਏਅਰਸਪੇਸ ਬੰਦ ਹੋਣ ਕਰਕੇ ਸਾਰੇ ਭਾਰਤੀ ਜਹਾਜ਼ ਗੁਜਰਾਤ ਦੇ ਉੱਤੋਂ ਅਰਬਸਾਗਰ ਪਾਰ ਕਰਦੇ ਹੋਏ ਜਾ ਰਹੇ ਸੀ।
ਇਸ ਦਾ ਸਭ ਤੋਂ ਜ਼ਿਆਦਾ ਫਾਈਦਾ ਏਅਰ ਇੰਡੀਆ ਨੂੰ ਹੋਵੇਗਾ ਕਿਉਂਕਿ ਫਰਵਰੀ ਤੋਂ ਹੁਣ ਤਕ ਅੰਤਰਾਸ਼ਟਰੀ ਉਡਾਣਾਂ, ਖਾਸ ਕਰ ਅਮਰੀਕਾ ਅਤੇ ਯੂਰੋਪ ਜਾਣ ਵਾਲੀਆਂ ਉਡਾਣਾਂ ਨੂੰ ਦੂਜੇ ਰਸਤੇ ਤੋਂ ਜਾਣ ਕਾਰਨ ਕੰਪਨੀ ਨੂੰ ਕਰੀਬ 491 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।