District NewsMalout News

ਸਾਂਝ ਕੇਂਦਰ ਥਾਣਾ ਲੰਬੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਆਧਨੀਆ ਵਿਖੇ ‘ਚੈਰੀਟੇਬਲ ਪ੍ਰੋਗਰਾਮ ਤਹਿਤ’ ਵਿਦਿਆਰਥੀਆ ਨੂੰ ਸਟੇਸ਼ਨਰੀ ਕੀਤੀ ਗਈ ਤਕਸੀਮ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕੈਡ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਭਾਗੀਰਥ ਸਿੰਘ ਮੀਨਾ IPS ਅਤੇ ਕਪਤਾਨ ਪੁਲਿਸ (ਸਥਾਨਕ) ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫ਼ਸਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਇੰਸਪੈਕਟਰ ਦਿਨੇਸ਼ ਕੁਮਾਰ ਦੀ ਯੋਗ ਅਗਵਾਈ ਵਿੱਚ ਸਾਂਝ ਕੇਂਦਰ ਥਾਣਾ ਲੰਬੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਆਧਨੀਆ ਵਿਖੇ ‘ਚੈਰੀਟੇਬਲ ਪ੍ਰੋਗਰਾਮ ਤਹਿਤ’ ਵਿਦਿਆਰਥੀਆ ਨੂੰ ਸਟੇਸ਼ਨਰੀ ਤਕਸੀਮ ਕੀਤੀ ਗਈ।

ਇਸ ਮੌਕੇ ਏ.ਐੱਸ.ਆਈ ਅਮਨਪ੍ਰੀਤ ਸਿੰਘ, ਸੀਨੀਅਰ ਸਿਪਾਹੀ ਗੁਰਤੇਜ ਸਿੰਘ ਅਤੇ ਸੀਨੀਅਰ ਸਿਪਾਹੀ ਸੁਖਪਾਲ ਸਿੰਘ ਅਤੇ ਸਾਂਝ ਕੇਂਦਰ ਸਟਾਫ਼ ਹਾਜ਼ਿਰ ਸੀ। ਇਸ ਮੌਕੇ ਸਾਂਝ ਕੇਂਦਰ ਟੀਮ ਦਾ ਸਕੂਲ ਹੈੱਡ ਟੀਚਰ ਸ਼੍ਰੀ ਅੰਗਰੇਜ ਸਿੰਘ ਵੱਲੋ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Author: Malout Live

Back to top button