ਰੈਮੇਡੀਅਲ ਟਿਊਸ਼ਨ ਅਧਿਆਪਕਾਂ ਵੱਲੋਂ ਆਪਣਾ ਮਿਹਨਤਾਨਾ ਲੈਣ ਲਈ ਮੰਤਰੀ ਡਾ. ਬਲਜੀਤ ਕੌਰ ਕੋਲ ਲਾਈ ਗੁਹਾਰ

ਮਲੋਟ: ਮਾਨਯੋਗ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਕਮਜ਼ੋਰ ਬੱਚਿਆਂ ਲਈ ਸ਼ਾਮ ਨੂੰ ਦੋ ਘੰਟੇ ਪੜ੍ਹਾਉਣ ਲਈ ਰੈਮੇਡੀਅਲ ਟਿਊਸ਼ਨ ਟੀਚਰ 1 ਅਕਤੂਬਰ 2022 ਤੋਂ 3000 ਰੁਪਏ ਪ੍ਰਤੀ ਮਹੀਨਾ ਦੇ ਮਿਹਨਤਾਨੇ ਤੇ ਰੱਖੇ ਗਏ ਸਨ। ਇਹਨਾਂ ਅਧਿਆਪਕਾਂ ਵੱਲੋਂ ਪੂਰੀ ਮਿਹਨਤ ਦੇ ਨਾਲ ਕਮਜ਼ੋਰ ਬੱਚਿਆਂ ਨੂੰ ਪੜਾਇਆ ਗਿਆ ਅਤੇ ਹਰ ਹਫ਼ਤੇ ਇਹਨਾਂ ਵੱਲੋਂ ਵਿਦਿਆਰਥੀਆਂ ਦੇ ਟੈਸਟ ਲੈ ਕੇ ਰਿਪੋਰਟ ਦਫਤਰ ਨੂੰ ਭੇਜਦੇ ਰਹੇ ਹਨ। ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਇਹਨਾ ਅਧਿਆਪਕਾਂ ਨੂੰ ਇਹਨੀਂ ਮਿਹਨਤ ਕਰਨ ਦੇ ਬਾਵਜੂਦ ਇੱਕ ਵੀ ਮਹੀਨੇ ਦਾ ਮਿਹਨਤਾਨਾ ਨਹੀਂ ਮਿਲ਼ਿਆ।

ਜੇਕਰ ਸਕੂਲ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਡੀ.ਸੀ ਦਫਤਰ ਨੂੰ ਪਤਾ ਹੈ ਜੇ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਪੈਸੇ ਪੰਚਾਇਤ ਦੇਵੇਗੀ। ਇਸ ਲਈ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਨਾਮ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਜਸਵਿੰਦਰ ਕੌਰ ਮਲੋਟ ਨੂੰ 10 ਮਈ 2023 ਨੂੰ ਦਿੱਤਾ ਗਿਆ ਸੀ। ਪਰ ਫਿਰ ਵੀ ਅੱਜ ਤੱਕ ਉਸ ਦਾ ਕੋਈ ਵੀ ਅਸਰ ਨਹੀਂ ਹੋਇਆ ਇਸ ਲਈ ਅੱਜ ਸੂਬਾ ਪ੍ਰਧਾਨ ਰਮਨ ਕੁਮਾਰ ਨੇ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਕਿ ਬੇਰੁਜ਼ਗਾਰ ਅਧਿਆਪਕ ਜੋ ਇਹਨੇ ਥੋੜੇ ਪੇਸੈ ਤੇ ਪੜਾਉਂਦੇ ਰਹੇ ਹਨ ਉਹਨਾਂ ਨੂੰ ਬਣਦਾ ਮਿਹਨਤਾਨਾ ਜਲਦੀ ਦਿੱਤਾ ਜਾਵੇ। Author: Malout Live