Punjab

ਜੋਗਿੰਦਰ ਠਈਆ ਨੇ ਸਮਾਣਾ ‘ਚ ਕਾਂਗਰਸ ਉਮੀਦਵਾਰ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਸਮਾਣਾ:- ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਹਰ ਪਾਰਟੀ ਚੋਣ ਪ੍ਰਚਾਰ ‘ਚ ਜੁਟੀ ਹੋਈ ਹੈ। ਹਰ ਪਾਰਟੀ ਵੱਲੋਂ ਜਿੱਤੇ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਵੱਖ ਵੱਖ ਤਰ੍ਹਾਂ ਦੇ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸ ਵੀ ਜ਼ੋਰ-ਸ਼ੋਰ ਨਾਲ ਪ੍ਰਚਾਰ ‘ਚ ਜੁਟੀ ਹੋਈ ਹੈ। ਬੀਤੇ ਦਿਨ ਸਮਾਣਾ ਤੋਂ ਕਾਂਗਰਸੀ ਉਮੀਦਵਾਰ ਰਾਜਿੰਦਰ ਸਿੰਘ ਦੇ ਹੱਕ ‘ਚ ਸਮਾਣਾ ਦੇ MC ਅੱਤਰ ਚੰਦ ਠਈਆ ਅਤੇ ਉਹਨਾਂ ਦੇ ਬੇਟੇ ਜੋਗਿੰਦਰ ਨੇ ਘਰ-ਘਰ ਜਾ ਕੇ ਕਾਂਗਰਸ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਅਤੇ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਉਨ੍ਹਾਂ ਦੇ ਨਾਲ ਰਾਹੁਲ, ਬਿੱਟੂ, ਸ਼ੰਕਰ ਅਤੇ ਕਾਂਗਰਸ ਦੇ ਕਈ ਵਰਕਰ ਮੌਜੂਦ ਸਨ। ਜੋ ਪੂਰੇ ਹਲਕੇ ਵਿੱਚ ਕਾਂਗਰਸ ਪਾਰਟੀ ਦਾ ਕੰਮ ਕਰ ਰਹੇ ਹਨ, ਜੋ ਪੱਬਾਂ ਭਾਰ ਹਨ ਅਤੇ ਜਿੱਤ ਦਾ ਦਮ ਭਰ ਰਹੇ ਹਨ।

Leave a Reply

Your email address will not be published. Required fields are marked *

Back to top button