District News
ਬਰੀਵਾਲਾ ਵਿਖੇ ਨਗਰ ਪੰਚਾਇਤ ਨੂੰ ਪਲਾਸਟਿਕ ਮੁਕਤ ਕਰਨ ਲਈ ਕੀਤੀ ਗਈ ਛਾਪੇਮਾਰੀ

ਬਰੀਵਾਲਾ- ਨਗਰ ਪੰਚਾਇਤ ਬਰੀਵਾਲਾ ਵਲੋਂ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਸਵੱਛਤਾ ਹੀ ਸੇਵਾ ਮੁਹਿੰਮ ਦੇ ਅੰਤਰਗਤ ਬਰੀਵਾਲਾ ਨਗਰ ਪੰਚਾਇਤ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਬਜ਼ਾਰ ਵਿੱਚ ਛਾਪੇਮਾਰੀ ਕੀਤੀ ਗਈ ਟੀਮ ਵੱਲੋਂ ਪਲਾਸਟਿਕ ਤੇ ਡਿੱਸਪੋਜਲ ਵਸਤਾਂ ਨੂੰ ਆਪਣੇ ਕਬਜ਼ੇ ਵਿਚ ਲਿਆ ਗਿਆ ਤੇ 1 ਦੁਕਾਨਦਾਰ ਦਾ ਚਲਾਨ ਕੱਟਿਆ ਗਿਆ ਇਸ ਦੋਰਾਨ ਦੁਕਾਨਦਾਰਾਂ ਤੇ ਆਮ ਗਾਹਕਾਂ ਨੂੰ ਪਲਾਸਟਿਕ ਨਾ ਵਰਤਣ ਦੀ ਅਪੀਲ ਕੀਤੀ ਗਈ ਇਸ ਟੀਮ ਵਿਚ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ ਤੇ ਸੀ ਐਫ ਜਗਮੀਤ ਸਿੰਘ ,ਕਾਂਸਟੇਬਲ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ ।