ਇਲੈਕਟ੍ਰੀਕਲ ਨਾਲ ਸੰਬੰਧਿਤ ਕੰਮ ਕਰਨ ਵਾਲਿਆਂ ਨੂੰ ਸਰਟੀਫਾਈਡ ਕਰਨ ਲਈ ਦੋ ਦਿਨ ਦੀ ਮੁਫ਼ਤ ਟ੍ਰੇਨਿੰਗ ਕਾਰਵਾਈ ਜਾਵੇਗੀ ...ਵਧੀਕ ਡਿਪਟੀ ਕਮਿਸ਼ਨਰ, ਵਿਕਾਸ

ਸ੍ਰੀ ਮੁਕਤਸਰ ਸਾਹਿਬ :- ਸ੍ਰੀ ਗੁਰਵਿੰਦਰ ਸਿੰਘ ਸਰਾਓ ,ਵਧੀਕ ਡਿਪਟੀ ਕਮਿਸ਼ਨਰ, ਵਿਕਾਸ ਸ੍ਰੀ ਮੁਕਤਸਰ ਸਾਹਿਬ ਨੇ ਜਿਲਾ ਸ੍ਰੀ ਮੁਕਤਸਰ ਸਾਹਿਬ  ਨਾਲ ਸੰਬੰਧਿਤ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਆਪਣੀ ਸ੍ਕਿਲ ਸਰਟੀਫਾਈ ਕਰਵਾਉਣ ਲਈ ਪੰਜਾਬ ਸ੍ਕਿਲ ਡਿਵੈਲਪਮੈਂਟ ਮਿਸ਼ਨ ਦੇ ਜਿਲਾ ਯੂਨਿਟ ਦੇ ਅਧਿਕਾਰੀਆਂ ਕੋਲ  ਆਪਣਾ ਨਾਮ ਡਿਟੇਲ ਆਦਿ ਰਜਿਸਟਰ ਕਰਵਾਉਣ ਲਈ ਕਿਹਾ ਹੈ।  ਉਹਨਾ ਕਿਹਾ ਕਿ ਕੋਈ ਵੀ ਵਿਅਕਤੀ ਸੰਬੰਧਿਤ ਟ੍ਰੇਡ ਚ ਕੰਮ ਕਰਨ ਵਾਲਾ ਹੋਵੇ  ਜ਼ਿਲਾ ਪ੍ਰੀਸ਼ਦ ਦਫਤਰ ਜਾ ਰੁਜਗਾਰ ਦਫਤਰ ਚ ਆ ਕੇ ਆਪਣਾ ਨਾਮ ਲਿਖਵਾ ਸਕਦਾ ਹੈ । ਉਹਨਾ ਇਲੈਕਟ੍ਰੀਕਲ ਟ੍ਰੇਡ  ਵਿਚ ਕੰਮ ਕਰ ਰਹੇ ਵਿਅਕਤੀਆਂ ਨੂੰ ਆਪਣੀ ਸ੍ਕਿਲ ਸਰਟੀਫਾਈ ਕਰਵਾਉਣ ਦੇ ਫਾਇਦੇ ਵਜੋਂ ਦੱਸਦਿਆਂ  ਕਿਹਾ ਕਿ  ਅਜਿਹਾ ਕਰਨ ਨਾਲ ਉਹਨਾ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਆਰ.ਪੀ. ਐੱਲ  ਦੇ ਤਹਿਤ 200 ਵਿਅਕਤੀਆਂ ਨੂੰ ਟਰੇਂਡ ਕੀਤਾ ਜਾਵੇਗਾ । ਉਹਨਾ ਦੱਸਦਿਆਂ ਕਿਹਾ ਕਿ ਇਹ ਟ੍ਰੇਨਿੰਗ ਦੋ ਦਿਨਾਂ ਦੀ ਹੋਵੇਗੀ ਅਤੇ ਤੀਸਰੇ ਦਿਨ ਕੈਂਡੀਡੇਟ ਦਾ ਟੈਸਟ ਲਿਆ ਜਾਵੇਗਾ । ਇਸ ਸਮੇ ਪੰਜਾਬ ਸ੍ਕਿਲ ਡਿਵੈਲਪਮੈਂਟ ਮਿਸ਼ਨ ਦੇ ਮੈਨੇਜਰ (ਆਈ .ਈ.ਸੀ  ਐਮ ) ਬਲਵੰਤ ਸਿੰਘ  ਨੇ ਨੌਜਵਾਨਾਂ ਨੂੰ ਆਪਣੇ ਮੋਬਾਈਲ ਨੰਬਰ 9779504546 ਤੇ ਸੰਪਰਕ ਕਰਨ ਲਈ ਕਿਹਾ ਤਾਂ ਜੋ ਉਹਨਾ ਨੂੰ ਟ੍ਰੇਨਿੰਗ ਵਿਚ ਭਾਗ ਲੈਣ ਲਈ ਆਸਾਨੀ ਹੋ ਸਕੇਗੀ।