District NewsMalout News

ਪ੍ਰੋਫੈਸਰ ਡਾ.ਆਰ.ਕੇ ਉੱਪਲ ਹੋਏ “ਐੱਮ.ਟੀ.ਸੀ ਗਲੋਬਲ ਟੋਪ 10 ਥਿੰਕਰਜ਼ 2022” ਅਵਾਰਡ ਨਾਲ ਸਨਮਾਨਿਤ

ਮਲੋਟ: ਪ੍ਰੋਫੈਸਰ ਡਾ.ਆਰ.ਕੇ ਉੱਪਲ ਨੇ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਇੱਕ ਅਹਿਮ ਯੋਗਦਾਨ ਪਾਇਆ। ਇਸ ਸਮੇਂ ਉਹ ਬਾਬਾ ਫਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨੋਲਜੀ ਬਠਿੰਡਾ ਵਿੱਚ ਆਪਣੀਆਂ ਸੇਵਾਵਾਂ ਬਤੌਰ ਪ੍ਰਿੰਸੀਪਲ ਨਿਭਾ ਰਹੇ ਹਨ। ਉਨ੍ਹਾਂ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਪਾਏ ਅਹਿਮ ਯੋਗਦਾਨ ਲਈ “ਐੱਮ.ਟੀ.ਸੀ ਗਲੋਬਲ ਟੋਪ 10 ਥਿੰਕਰਜ਼ 2022” ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹਰ ਸਾਲ ਐੱਮ.ਟੀ.ਸੀ ਗਲੋਬਲ ਸੰਸਥਾ 10 ਮਹੱਤਵਪੂਰਨ ਵਿਅਕਤੀਆਂ ਦਾ ਸਨਮਾਨ ਕਰਦੀ ਹੈ। ਇਸ ਵਾਰ ਡਾ.ਆਰ.ਕੇ ਉੱਪਲ ਵੱਲੋਂ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਪਾਏ ਗਏ ਅਹਿਮ ਯੋਗਦਾਨ ਦੇ ਲਈ ਇਨ੍ਹਾਂ 10 ਵਿਅਕਤੀਆਂ ਵਿੱਚ ਸ਼ਾਮਿਲ ਕੀਤਾ ਗਿਆ। ਡਾ. ਉੱਪਲ ਨੇ 72 ਤੋਂ ਜ਼ਿਆਦਾਂ ਕਿਤਾਬਾਂ ਭਾਰਤੀ ਬੈਕਿੰਗ ਪ੍ਰਣਾਲੀ ‘ਤੇ ਲਿਖੀਆਂ ਹਨ।ਇਨ੍ਹਾਂ ਵਿੱਚੋਂ 17 ਕਿਤਾਬਾਂ ਭਾਰਤ ਦੀ ਪਾਰਲੀਮੈਂਟ ਦੀ ਲਾਇਬ੍ਰੇਰੀ ਵਿੱਚ ਵੀ ਮੌਜੂਦ ਹਨ। ਬਹੁਤ ਸਾਰੇ ਮਹੱਤਵਪੂਰਨ ਪ੍ਰੋਜੈਕਟਾਂ ਉੱਪਰ ਉਹ ਕੰਮ ਕਰ ਚੁੱਕੇ ਹਨ। ਤਿੰਨ ਸੌ ਤੋਂ ਵੀ ਜ਼ਿਆਦਾ ਰੀਸਰਚ ਪੇਪਰ ਰਾਸ਼ਟਰੀ ਅਤੇ ਅੰਤਰ ਜਰਨਲਜ਼ ਵਿੱਚ ਲਿਖੇ ਹਨ। ਇਸ ਦੌਰਾਨ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਉਨ੍ਹਾਂ ਨੂੰ ਡੀ.ਲਿਟ ਦੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਹੈ। ਪੰਜਾਬ ਦੇ ਮਾਲਵਾ ਵਿੱਚ ਵੱਧ ਰਹੀ ਕੈਂਸਰ ਦੀ ਬੀਮਾਰੀ ਦੇ ਆਰਥਿਕ ਪ੍ਰਭਾਵਾਂ, ਕਾਰਨਾਂ ਅਤੇ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਉੱਪਰ ਖੋਜ ਦਾ ਕੰਮ ਵੀ ਕਰ ਰਹੇ ਹਨ। ਇਸ ਸ਼ਾਨਦਾਰ ਪ੍ਰਾਪਤੀ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਡਾ. ਉੱਪਲ ਨੂੰ ਵਧਾਈ ਦਿੱਤੀ। ਇਸ ਮੌਕੇ ਬਾਬਾ ਫਰੀਦ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਚੇਅਰਮੈਨ ਡਾ.ਗੁਰਮੀਤ ਸਿੰਘ ਧਾਲੀਵਾਲ ਨੇ ਡਾ. ਉੱਪਲ ਨੂੰ ਸ਼ਾਨਦਾਰ ਪ੍ਰਾਪਤੀ ‘ਤੇ ਦਿੱਲੋਂ ਵਧਾਈ ਦਿੱਤੀ।

Author: Malout Live

Leave a Reply

Your email address will not be published. Required fields are marked *

Back to top button