District NewsMalout News

ਪ੍ਰੋਫੈਸਰ (ਡਾ.) ਬਲਜੀਤ ਸਿੰਘ ਗਿੱਲ ਕਾਂਗਰਸ ਪਾਰਟੀ ਮਲੋਟ ਦੇ ਦਫ਼ਤਰ ਇੰਚਾਰਜ ਨਿਯੁਕਤ

ਮਲੋਟ : ਕਾਂਗਰਸ ਪਾਰਟੀ ਨੇ ਪਹਿਲ ਕਦਮੀ ਕਰਦਿਆਂ ਮਲੋਟ ਵਿੱਚ ਸ੍ਰ. ਸ਼ੇਰ ਸਿੰਘ ਘੁਬਾਇਆ ਉਮੀਦਵਾਰ ਕਾਂਗਰਸ, ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਦਫਤਰ, ਨੇੜੇ ਪੁਰਾਣਾ ਜਸਵੰਤ ਸਿਨੇਮਾ ਜੀ.ਟੀ ਰੋਡ ਮਲੋਟ ਵਿਖੇ ਖੋਲ੍ਹ ਦਿੱਤਾ ਹੈ। ਸ੍ਰ. ਸ਼ੇਰ ਸਿੰਘ ਘੁਬਾਇਆ ਦੀ ਲੀਗਲ ਟੀਮ ਅਤੇ ਹਾਈਕਮਾਂਡ ਕਾਂਗਰਸ ਪਾਰਟੀ ਨੇ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੂੰ ਦਫ਼ਤਰ ਇੰਚਾਰਜ ਨਿਯੁਕਤ ਕੀਤਾ ਹੈ।

ਪ੍ਰੋਫੈਸਰ ਗਿੱਲ ਇਸ ਤੋਂ ਪਹਿਲਾਂ ਵੀ ਕਈ ਕਾਂਗਰਸੀ ਉਮੀਦਵਾਰਾਂ ਦੇ ਦਫ਼ਤਰ ਇੰਚਾਰਜ ਰਹਿ ਚੁੱਕੇ ਹਨ। ਪ੍ਰੋਫੈਸਰ ਗਿੱਲ ਇੱਕ ਕੁਸ਼ਲ-ਪ੍ਰਬੰਧਕ, ਇਮਾਨਦਾਰ ਸ਼ਖਸ਼ੀਅਤ ਅਤੇ ਕਾਂਗਰਸੀ ਸਪੋਕਸਪਰਸਨ ਵਜੋਂ ਜਾਣੇ ਜਾਂਦੇ ਹਨ। ਉਹਨਾਂ ਦੀ ਵਿੱਦਿਅਕ ਯੋਗਤਾ ਐੱਮ.ਏ, ਐੱਮ.ਫਿਲ, ਪੀ.ਐੱਚ.ਡੀ, ਐੱਲ.ਐੱਲ.ਬੀ ਹੈ। ਪਾਰਟੀ ਦੇ ਵਰਕਰ ਉਹਨਾਂ ਦੀਆਂ ਸੇਵਾਵਾਂ ਤੋਂ ਹਮੇਸ਼ਾ ਖੁਸ਼ ਰਹਿੰਦੇ ਹਨ।

Author : Malout Live

Back to top button