Malout News
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੀ ਘਰ ਘਰ ਹਰਿਆਲੀ ਮੁਹਿੰਮ ਦੌਰਾਨ ਲਗਾਏ ਗਏ ਪੌਦੇ

ਮਲੋਟ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੀ ਘਰ ਘਰ ਹਰਿਆਲੀ ਮੁਹਿੰਮ ਦੌਰਾਨ ਲਗਾਏ ਗਏ ਪੌਦੇ ਤਹਿਤ ਮਾਨਯੋਗ ਐਸ ਐਸ ਪੀ ਸ. ਮਨਜੀਤ ਸਿੰਘ ਢੇਸੀ ਜੀ ਵੱਲੋਂ ਸੋਸ਼ਲ ਵਰਕਰਜ ਐਸ਼ੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਮਲੋਟ ਸ਼ਹਿਰ ਵਿੱਚ ਪੌਦੇ ਲਗਾਏ ਗਏ। ਇਸ ਮੌਕੇ ਐਸਐਸਪੀ ਜੀ ਨੇ ਕਿਹਾ ਕਿ ਘਰ ਘਰ ਹਰਿਆਲੀ ਮੁਹਿੰਮ ਨਾਲ ਹੁਣ ਜ਼ਿਲ੍ਹੇ ਦੇ ਲੋਕ ਵੀ ਜੁੜਨ ਲੱਗੇ ਹਨ ਅਤੇ ਵਾਤਾਵਰਣ ਸੰਭਾਲ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ, ਸਾਨੂੰ ਪੌਦੇ ਲਗਾ ਕੇ ਅਤੇ ਇਨ੍ਹਾਂ ਦੀ ਸੰਭਾਲ ਕਰਕੇ ਕੁਦਰਤ ਪ੍ਰਤੀ ਆਪਣੇ ਫਰਜ਼ ਪੂਰੇ ਕਰਨੇ ਚਾਹੀਦੇ ਹਨ.
ਇਸ ਮੌਕੇ ਮਾਨਯੋਗ ਐਸਐਸਪੀ ਮਨਜੀਤ ਸਿੰਘ ਢੇਸੀ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਆਪਾਂ ਸਾਰੇ ਵੱਧ ਤੋਂ ਵੱਧ ਪੌਦੇ ਲਗਾਈਏ ਅਤੇ ਉਨ੍ਹਾਂ ਦੀ ਸੰਭਾਲ ਕਰੀਏ. ਉਨ੍ਹਾਂ ਕਿਹਾ ਕਿ ਸਾਨੂੰ ਰੋਜ਼ਾਨਾ ਦੇ ਕੰਮਕਾਰ ਦੌਰਾਨ ਅਜਿਹੀਆਂ ਗਤੀਵਿਧੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਸ ਨਾਲ ਵਾਤਾਵਰਨ ਗੰਧਲਾ ਹੋਵੇ।