: ਲਾਹੌਰ ਤੋਂ ਕਰਾਚੀ ਜਾ ਰਿਹਾ ਯਾਤਰੀ ਜਹਾਜ਼ ਕਰੈਸ਼, ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ

ਪਾਕਿਸਤਾਨ ਵਿਚ ਅੱਜ ਇਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਲਾਹੌਰ ਤੋਂ ਕਰਾਚੀ ਜਾ ਰਿਹਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਪਾਕਿਸਤਾਨੀ ਮੀਡੀਆ ਮੁ੍ਤਾਬਕ ਇਹ ਹਾਦਸਾ ਕਰਾਚੀ ਹਵਾਈ ਅੱਡੇ ਦੇ ਨੇੜੇ ਵਾਪਰਿਆ।ਹਾਦਸਾ ਕਰਾਚੀ ਵਿਚ ਲੈਂਡਿੰਗ ਤੋਂ ਠੀਕ ਪਹਿਲਾਂ ਵਾਪਰਿਆ।

ਸ਼ੁਰੂਆਤੀ ਜਾਣਕਾਰੀ ਮੁਤਾਬਕ ਜਹਾਜ਼ ਵਿਚ 99 ਯਾਤਰੀ ਅਤੇ ਚਾਲਕ ਦਲ ਦੇ 8 ਲੋਕਾਂ ਸਮੇਤ ਕੁੱਲ 107 ਲੋਕ ਸਵਾਰ ਸਨ। ਜਹਾਜ਼ ਰਿਹਾਇਸ਼ੀ ਇਲਾਕੇ ਵਿਚ ਡਿੱਗਿਆ।ਪੀ.ਆਈ.ਏ. ਦੇ ਬੁਲਾਰੇ ਅਬਦੁੱਲ ਸੱਤਾਰ ਨੇ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਫਲਾਈਟ A-320 90 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਜਹਾਜ਼ ਲਾਹੌਰ ਤੋਂ ਕਰਾਚੀ ਜਾ ਰਿਹਾ ਸੀ ਅਤੇ ਮਾਲਿਰ ਵਿਚ ਮਾਡਲ ਕਾਲੋਨੀ ਨੇੜੇ ਜਿੰਨਾ ਗਾਰਡਨ ਇਲਾਕੇ ਵਿਚ ਕਰੈਸ਼ ਹੋ ਗਿਆ। ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਹਾਦਸਾਸਥਲ ਤੋਂ ਧੂੰਏਂ ਦੇ ਗੁਬਾਰ ਉੱਠਦੇ ਦਿਖਾਈ ਦੇ ਰਹੇ ਹਨ।ਐਂਬੂਲੈਂਸ ਅਤੇ ਅਧਿਕਾਰੀ ਘਟਨਾਸਥਲ 'ਤੇ ਪਹੁੰਚ ਗਏ ਹਨ। ਪਾਕਿਸਤਾਨੀ ਮੀਡੀਆ ਮੁਤਾਬਕ ਜਹਾਜ਼ ਦੇ ਉਤਰਨ ਤੋਂ ਇਕ ਮਿੰਟ ਪਹਿਲਾਂ ਉਸ ਦਾ ਸੰਪਰਕ ਟੁੱਟ ਗਿਆ ਸੀ। ਇਹਨਾਂ ਵਿਚੋਂ 93 ਇਕੋਨੋਮੀ ਅਤੇ 6 ਬਿਜ਼ਨੈੱਸ ਕਲਾਸ ਵਿਚ ਸਫਰ ਕਰ ਰਹੇ ਸਨ। ਪਾਕਿਸਤਾਨ ਦੇ ਸਿਹਤ ਮੰਤਰੀ ਨੇ ਕਰਾਚੀ ਦੇ ਸਾਰੇ ਵੱਡੇ ਹਸਪਤਾਲਾਂ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਜਹਾਜ਼ ਜਿਹੜੇ ਇਲਾਕੇ ਵਿਚ ਕਰੈਸ਼ ਹੋਇਆ ਉੱਥੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।