District NewsMalout News

09 ਸਤੰਬਰ 2023 ਦਿਨ ਸ਼ਨੀਵਾਰ ਨੂੰ ਸਬ-ਡਿਵੀਜਨ ਮਲੋਟ ਦੇ ਵਿੱਚ ਲੱਗੇਗੀ ਕੌਮੀ ਲੋਕ ਅਦਾਲਤ- ਸ਼੍ਰੀ ਨੀਰਜ ਗੋਇਲ ਐਡੀਸ਼ਨਲ ਸਿਵਲ ਜੱਜ

ਮਲੋਟ: ਪੰਜਾਬ ਲੀਗਲ ਸਰਵਿਸ ਅਥਾਰਟੀ ਮੁਹਾਲੀ ਦੀ ਹਦਾਇਤਾਂ ਅਤੇ ਸ਼੍ਰੀ ਰਾਜ ਕੁਮਾਰ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਮੈਡਮ ਹਰਪ੍ਰੀਤ ਕੋਰ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਸਬ-ਡਿਵੀਜਨ ਮਲੋਟ ਵਿਖੇ ਆਉਣ ਵਾਲੀ 09 ਸਤੰਬਰ 2023 ਨੂੰ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਬਾਰੇ ਸਬ-ਡਿਵੀਜਨ ਲੀਗਲ ਸਰਵਿਸ ਅਥਾਰਟੀ ਮਲੋਟ ਦੇ ਚੇਅਰਪਰਸਨ ਸ਼੍ਰੀ ਨੀਰਜ ਗੋਇਲ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ) ਮਲੋਟ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਆਉਣ ਵਾਲੀ 09 ਸਤੰਬਰ 2023 ਦਿਨ ਸ਼ਨੀਵਾਰ ਨੂੰ ਸਬ-ਡਿਵੀਜਨ ਮਲੋਟ ਦੇ ਵਿੱਚ ਕੌਮੀ ਲੋਕ ਅਦਾਲਤਾਂ ਦੇ ਦੌਰਾਨ 2 ਬੈਚਾ ਦਾ ਗਠਨ ਕੀਤਾ ਜਾ ਰਿਹਾ ਹੈ।

ਇਹਨਾਂ ਲੋਕ ਅਦਾਲਤਾਂ ਵਿੱਚ ਸਮਝੌਤੇ ਯੋਗ ਫੋਜਦਾਰੀ ਕੇਸ, ਘਰੇਲੂ ਝਗੜੇ, ਬੈਂਕ ਦੇ ਰਿਕਵਰੀ ਕੇਸ, ਇੰਸ਼ੋਰੈਂਸ ਕਲੇਮ, ਮੋਟਰ ਵਹੀਕਲ ਐਕਟ ਅਤੇ ਹੋਰ ਕਈ ਤਰ੍ਹਾਂ ਦੇ ਸਿਵਲ ਮੁਕੱਦਮਿਆ ਦਾ ਨਿਪਟਾਰਾ ਕੀਤਾ ਜਾਵੇਗਾ। ਸ਼੍ਰੀ ਨੀਰਜ ਗੋਇਲ ਜੱਜ ਸਾਹਿਬ ਨੇ ਦੱਸਿਆ ਕਿ ਇਸ ਬਾਬਤ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗਾ ਜਾਰੀ ਹਨ ਅਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੌਮੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ। ਲੋਕ ਅਦਾਲਤ ਦੇ ਫੈਸਲੇ ਵਿੱਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ ਕਿਉਂਕਿ ਅਦਾਲਤ ਵੱਲੋਂ ਫੈਸਲਾ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਕੀਤਾ ਜਾਦਾ ਹੈ, ਲੋਕ ਅਦਾਲਤ ਦੇ ਫੈਂਸਲਿਆ ਦੇ ਖਿਲਾਫ ਅੱਗੇ ਕੋਈ ਅਪੀਲ ਵੀ ਨਹੀ ਹੁੰਦੀ। ਲੋਕ ਅਦਾਲਤਾਂ ਦੇ ਫੈਸਲੇ ਤੋਂ ਬਾਅਦ ਮੁਕੱਦਮੇ ਵਿੱਚ ਲੱਗੀ ਸਾਰੀ ਦੀ ਸਾਰੀ ਕੋਰਟ ਫੀਸ ਵੀ ਵਾਪਿਸ ਕੀਤੀ ਜਾਦੀ ਹੈ। ਸ਼੍ਰੀ ਨੀਰਜ ਗੋਇਲ ਜੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਲੋਕ ਅਦਾਲਤਾ ਦਾ ਫਾਇਦਾ ਲੈਣਾ ਚਾਹੀਦਾ ਹੈ।

Author: Malout Live

Back to top button