District NewsMalout News

ਹੁਣ VI ਨੇ ਵੀ ਆਪਣੇ ਯੂਜ਼ਰਜ਼ ਨੂੰ ਦਿੱਤਾ ਝਟਕਾ, ਅੱਜ ਤੋਂ ਮਹਿੰਗੇ ਕੀਤੇ ਪਲਾਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜੀਓ ਅਤੇ ਏਅਰਟੈੱਲ ਤੋਂ ਬਾਅਦ ਹੁਣ Vodafone Idea ਨੇ ਵੀ ਰੀਚਾਰਜ ਪਲਾਨ ਮਹਿੰਗਾ ਕਰ ਦਿੱਤਾ ਹੈ। ਨਵੇਂ ਪਲਾਨ ਦੀ ਕੀਮਤ ਅੱਜ ਯਾਨੀ 4 ਜੁਲਾਈ ਤੋਂ ਲਾਈਵ ਹੋ ਗਈ ਹੈ। ਇਹ ਬਦਲਾਅ ਜੀਓ ਅਤੇ ਏਅਰਟੈੱਲ ਦੀਆਂ ਕੀਮਤਾਂ ਵਧਾਉਣ ਦੇ ਇੱਕ ਦਿਨ ਬਾਅਦ ਕੀਤਾ ਗਿਆ ਹੈ।

2021 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਟੈਲੀਕਾਮ ਕੰਪਨੀਆਂ ਨੇ ਆਪਣੇ ਪਲਾਨ ਦੀ ਕੀਮਤ ‘ਚ ਇੰਨਾ ਵੱਡਾ ਬਦਲਾਅ ਕੀਤਾ ਹੈ। Vi ਨੇ ਕਿਹਾ ਕਿ ਉਹ 5ਜੀ ਸੇਵਾ ਦੀ ਸ਼ੁਰੂਆਤ ‘ਚ ਵੀ ਨਿਵੇਸ਼ ਕਰ ਰਿਹਾ ਹੈ। ਕੰਪਨੀ ਆਉਣ ਵਾਲੇ ਦਿਨਾਂ ‘ਚ 4ਜੀ ਅਨੁਭਵ ‘ਚ ਸੁਧਾਰ ਕਰੇਗੀ ਅਤੇ 5ਜੀ ਸੇਵਾ ਵੀ ਲਾਂਚ ਕਰ ਸਕਦੀ ਹੈ।

Author : Malout Live

Back to top button