District NewsMalout News

ਹੁਣ ਸਰਕਾਰੀ ਸਕੂਲਾਂ ‘ਚ 2 ਘੰਟੇ ਖੇਡ ਸਕਣਗੇ ਬੱਚੇ, ਸਿੱਖਿਆ ਵਿਭਾਗ ਨੇ ਪ੍ਰਿੰਸੀਪਲਾਂ ਨੂੰ ਹਦਾਇਤਾਂ ਕੀਤੀਆਂ ਜਾਰੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ) :  ਬੱਚਿਆਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਅਤੇ ਜ਼ਮੀਨੀ ਪੱਧਰ ‘ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਟੀਚੇ ਨਾਲ ਹੁਣ ਸਾਰੇ ਸਰਕਾਰੀ ਸਕੂਲਾਂ ‘ਚ ਬੱਚੇ 2 ਘੰਟੇ ਖੇਡ ਸਕਦੇ ਹਨ, ਕਿਉਂਕਿ ਗ੍ਰੀਨ ਬੈਲਟ ‘ਚ ਪਾਰਕ ਬਣਾਏ ਗਏ ਹਨ। ਇਸ ਕਾਰਨ ਬੱਚਿਆਂ ਦੇ ਖੇਡਣ ਲਈ ਕੋਈ ਮੈਦਾਨ ਨਹੀਂ ਬਚਿਆ ਹੈ। ਹੁਣ ਅਧਿਕਾਰੀਆਂ ਨੇ ਫੈਸਲਾ ਲਿਆ ਹੈ ਕਿ ਸਰਕਾਰੀ ਸਕੂਲਾਂ ‘ਚ ਬੱਚੇ ਬਿਨਾਂ ਕੈਚ ਦੇ ਖੇਡ ਸਕਣਗੇ। ਇਸ ਸੰਬੰਧੀ ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਨਾਲ ਹੀ ਹੁਕਮ ਦਿੱਤਾ ਗਿਆ ਕਿ ਕਿਸੇ ਵੀ ਸਰਕਾਰੀ ਸਕੂਲ ‘ਚ ਕੋਈ ਵੀ ਪ੍ਰਾਈਵੇਟ ਸਪੋਰਟਸ ਅਕੈਡਮੀ ਨਹੀਂ ਚਲਾਈ ਜਾ ਸਕਦੀ।

ਜੇਕਰ ਚੈਕਿੰਗ ਦੋਰਾਨ ਕਿਸੇ ਸਕੂਲ ਵਿੱਚ ਅਕੈਡਮੀ ਪਾਈ ਗਈ ਤਾਂ ਪ੍ਰਿੰਸੀਪਲ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਜੋ ਬੱਚਾ ਸ਼ਾਮ 5 ਤੋਂ 7 ਵਜੇ ਤੱਕ ਸਕੂਲ ਵਿੱਚ ਖੇਡਣਾ ਚਾਹੁੰਦਾ ਹੈ, ਉਸ ਦੇ ਮਾਤਾ-ਪਿਤਾ ਸਥਾਨਕ ਕੌਂਸਲਰ ਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਲੈਟਰ ਹੈੱਡ ‘ਤੇ ਸਕੂਲ ਪ੍ਰਿੰਸੀਪਲ ਜਾਂ ਡੀ.ਈ.ਓ ਦਫ਼ਤਰ ‘ਚ ਜਮ੍ਹਾਂ ਕਰਵਾ ਕੇ ਮਨਜ਼ੂਰੀ ਲੈ ਸਕਦੇ ਹਨ। ਹਾਲਾਂਕਿ ਵਿਭਾਗ ਨੇ ਕੁੱਝ ਨਿਯਮ ਵੀ ਤੈਅ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਸ਼ਾਮ ਨੂੰ ਗ੍ਰੀਨ ਪਾਰਕ ‘ਚ ਜਦੋਂ ਸੀਨੀਅਰ ਸਿਟੀਜ਼ਨ ਸੈਰ ਕਰਦੇ ਸਨ ਤਾਂ ਇਸ ਦੌਰਾਨ ਬੱਚੇ ਖੇਡਦੇ ਜਾਂ ਸਾਈਕਲ ਚਲਾਉਂਦੇ ਸਮੇਂ ਟਕਰਾ ਜਾਂਦੇ ਸਨ। ਇਸ ਕਾਰਨ ਕਈ ਵਾਰ ਬਜੁਰਗ ਜ਼ਖ਼ਮੀ ਵੀ ਹੋਏ ਹਨ। ਇਸ ਤੋਂ ਬਾਅਦ ਆਰ.ਡਬਲਯੂ.ਏ ਅਤੇ ਇਲਾਕਾ ਕੌਂਸਲਰ ਦੀ ਸ਼ਿਕਾਇਤ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਸਕੂਲਾਂ ‘ਚ ਖੇਡਣ ਦੀ ਇਜਾਜ਼ਤ ਮਿਲ ਗਈ ਪਰ ਇਸ ਤੋਂ ਬਾਅਦ ਕੋਈ ਵੀ ਬੱਚਾ ਕੋਚ ਜਾਂ ਆਪਣਾ ਬੁਨਿਆਦੀ ਢਾਂਚਾ ਤਿਆਰ ਨਹੀਂ ਕਰ ਸਕਦਾ ਹੈ।

Author : Malout Live

Back to top button