District NewsMalout News
ਪੋਲੀਓ ਵੈਕਸੀਂਨ ਦੀ ਖੁਰਾਕ ਤੋਂ ਇੱਕ ਵੀ ਬੱਚਾ ਨਾ ਰਹੇ ਵਾਂਝਾ- ਡਾ. ਸੁਨੀਲ ਬਾਂਸਲ
ਮਲੋਟ: ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਬਾਂਸਲ ਦੀ ਅਗਵਾਈ ਹੇਠ 18 ਤੋਂ 20 ਸਤੰਬਰ ਤੱਕ ਪਲਸ ਪੋਲੀਓ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਡਾ. ਸੁਨੀਲ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 0 ਤੋਂ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਸ਼ਹਿਰ ਵਿੱਚ ਵੱਖ-ਵੱਖ
ਥਾਵਾਂ ਤੇ ਬੂਥ ਲਗਾਏ ਗਏ ਹਨ ਅਤੇ ਸਿਵਲ ਹਸਪਤਾਲ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਵੀ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਇਸ ਸਮੇਂ ਸੁਖ਼ਨਪਾਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਫ਼ੀਲਡ ਸਟਾਫ਼, ਐੱਸ.ਆਈ, ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਫੀ-ਮੇਲ, ਆਸ਼ਾ ਵਰਕਰਾਂ ਆਦਿ ਸਹਿਯੋਗ ਦੇ ਰਹੀਆਂ ਹਨ।
Author: Malout Live