Malout News

ਨਵ ਨਿਯੁਕਤ ਚੇਅਰਮੈਨ ਨੇ ਲਿਆ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਤੋਂ ਅਸ਼ੀਰਵਾਦ

ਮਲੋਟ :- ਪਿਛਲੇ ਦਿਨੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕੋਆਪਰੇਟਿਵ ਬੈਂਕ ਦੇ ਹੋਈ ਚੋਣ ਵਿੱਚ ਪਿੰਡ ਭੂੰਦੜ ਤੋਂ ਸਾਹਿਬ ਸਿੰਘ ਭੂੰਦੜ ਡਾਇਰੈਕਟਰ ਚੁਣੇ ਜਾਣ ਉਪਰੰਤ  ਹਿਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਦੇ ਜਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ ਬਰਾੜ ਦੀ ਅਗਵਾਈ ਹੇਠ ਚੇਅਰਮੈਨ ਚੁਣੇ ਗਏ ਸਨ।

ਅੱਜ ਉਨਾਂ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੂੰ ਉਨਾਂ ਦੀ ਰਿਹਾਇਸ਼ ਤੇ ਮਿਲ ਕੇ ਆਸ਼ੀਰਵਾਦ ਲਿਆ।ਇਸ ਮੌਕੇ ਕੋਆਪਰੇਟਿਵ ਬੈਂਕ ਸ਼੍ਰੀ ਮੁਕਤਸਰ ਸਾਹਿਬ ਦੇ ਨਵ ਨਿਯੁਕਤ ਚੇਅਰਮੈਨ ਸਹਿਬ ਸਿੰਘ ਭੂੰਦੜ ਨੇ ਦੱਸਿਆ ਕਿ ਉਹ ਕਿਸਾਨਾ ਦੀ ਹਰ ਸਮੱਸਿਆ ਦਾ ਹੱਲ ਨਿੱਜੀ ਤੌਰ ਦਿਲਚਸਪੀ ਲੈ ਕੇ ਹੱਲ ਕਰਨਗੇ।ਇਸ ਮੌਕੇ ਮਲੋਟ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਬਿੱਟੂ, ਸੁਖਮੰਦਰ ਸਿੰਘ ਸੁਖਨਾ ਅਬਲੂ, ਪਿਆਰਾ ਸਿੰਘ ਭੂੰਦੜ , ਹਰਮੀਤ ਸਿੰਘ ਬਰਕੰਦੀ, ਲਵਦੀਪ ਸਿੰਘ ਭੂੰਦੜ ਹਾਜ਼ਰ ਸਨ।

Leave a Reply

Your email address will not be published. Required fields are marked *

Back to top button