Malout News

ਨਵੇਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਲਾ ਰਾਮ ਨੇ ਸੰਭਾਲਿਆ ਅਹੁਦਾ

ਮਲੋਟ:- ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਬਲਾਕ ਦਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਾ ਅਹੁਦਾ ਖਾਲੀ ਹੋਣ ਕਰਕੇ ਇੱਥੋਂ ਦਾ ਆਰਜ਼ੀ ਤੌਰ ਤੇ ਪ੍ਰਬੰਧ ਸ਼੍ਰੀ ਮੁਕਤਸਰ ਸਾਹਿਬ 1 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਸੰਭਾਲ ਰਹੇ ਸਨ। ਹੁਣ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਦੌਰਾਨ ਭਾਲਾ ਰਾਮ ਨੂੰ ਮਲੋਟ ਬਲਾਕ ਵਿਖੇ ਨਿਯੁਕਤ ਕੀਤਾ ਗਿਆ ਹੈ। ਭਾਲਾ ਰਾਮ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਧਿਆਪਕ ਜੱਥੇਬੰਦੀਆਂ ਦੇ ਆਗੂ ਸਾਹਿਬਾਨ, ਅਧਿਆਪਕਾਂ ਅਤੇ ਦਫ਼ਤਰੀ ਅਮਲੇ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਮਲੋਟ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਦਫ਼ਤਰ ਵਿੱਚ ਹਾਜ਼ਿਰ ਹੋਏ। ਇਸ ਮੌਕੇ ਭਾਲਾ ਰਾਮ ਨੇ ਅਹੁਦਾ ਸੰਭਾਲਣ ਉਪਰੰਤ ਅਧਿਆਪਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਹਰੇਕ ਅਧਿਆਪਕ ਨੂੰ ਸਕੂਲਾਂ ਦੀ ਤਰੱਕੀ ਵਾਸਤੇ ਨਾਲ ਲੈ ਕੇ ਚੱਲਣਗੇ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਲੋਟ ਭਾਲਾ ਰਾਮ ਦੇ ਹਾਜ਼ਿਰ ਹੋਣ ਮੌਕੇ ਬਲਦੇਵ ਸਿੰਘ ਸਾਹੀਵਾਲ ਅਧਿਆਪਕ ਆਗੂ, ਜਗਦੀਪ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ, ਕੁਲਜੀਤ ਸਿੰਘ ਡੰਗਰਖੇੜਾ, ਰਾਧੇ ਸ਼ਿਆਮ, ਗੋਬਿੰਦ ਰਾਮ, ਸੋਹਣ ਲਾਲ, ਰਮੇਸ਼ ਰਾਮ, ਰਾਕੇਸ਼ ਕੁਮਾਰ, ਜਮਨਾ ਦੇਵੀ ਅਕਾਊਂਟੈਂਟ, ਨਿਸ਼ਾ ਰਾਣੀ ਅਕਾਊਂਟੈਂਟ, ਸੰਦੀਪ ਕੌਰ ਕੋਆਰਡੀਨੇਟਰ ਐਮ.ਆਈ.ਐੱਸ, ਸਿੰਮੀ ਡਾਟਾ ਐਂਟਰੀ ਆਪਰੇਟਰ, ਟਿੰਕੂ ਬਾਲਾ ਮਿਡ ਡੇ ਮੀਲ ਇੰਚਾਰਜ, ਮਹਿੰਦਰ ਕੁਮਾਰ ਡਾਟਾ ਐਂਟਰੀ ਆਪਰੇਟਰ, ਰਾਕੇਸ਼ ਕੁਮਾਰ ਸੈਂਟਰ ਹੈੱਡ ਟੀਚਰ ਪਿੰਡ ਮਲੋਟ, ਹਰਪ੍ਰੀਤ ਸਿੰਘ ਸੈਂਟਰ ਹੈੱਡ ਟੀਚਰ ਦਾਨੇਵਾਲਾ, ਹਰਮੇਸ਼ ਸਿੰਘ ਸੇਵਾਦਾਰ, ਸੁਨੀਲ ਕੁਮਾਰ ਈ.ਜੀ.ਐੱਸ ਵਲੰਟੀਅਰ, ਸੁਖਜਿੰਦਰ ਸਿੰਘ ਈ.ਜੀ.ਐੱਸ ਵਲੰਟੀਅਰ ਹਾਜ਼ਿਰ ਹੋਏ।

Author: Malout Live

Leave a Reply

Your email address will not be published. Required fields are marked *

Back to top button