ਐੱਨ.ਸੀ.ਸੀ ਅਕੈਡਮੀ ਮਲੋਟ ਵਿਖੇ ਕੰਬਾਇਨ ਐਨਊਲ ਟਰੇਨਿੰਗ ਕੈਂਪ 23 ਜਨਵਰੀ ਤੋਂ 30 ਜਨਵਰੀ 2023 ਤੱਕ ਚਲਾਇਆ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਐੱਨ.ਸੀ.ਸੀ ਅਕੈਡਮੀ ਮਲੋਟ ਵਿਖੇ ਕੰਬਾਇਨ ਐਨਊਲ ਟਰੇਨਿੰਗ ਕੈਂਪ 23 ਜਨਵਰੀ ਤੋਂ 30 ਜਨਵਰੀ 2023 ਤੱਕ ਚਲਾਇਆ ਗਿਆ। ਇਸ ਕੈਂਪ ਵਿੱਚ ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟਰ ਦੇ ਅਧੀਨ ਆਉਂਦੇ ਅਲੱਗ-ਅਲੱਗ ਸਕੂਲਾਂ-ਕਾਲਜਾਂ ਦੇ 229 ਕੈਂਡਿਟਾਂ ਨੇ ਭਾਗ ਲਿਆ ਸੀ। ਇਹ ਜਾਣਕਾਰੀ ਦਿੰਦੇ ਹੋਏ ਕਰਨਲ ਰਨਬੀਰ ਸਿੰਘ (ਸੇਨਾ ਮੇਡਲ) ਕਮਾਂਡਿੰਗ ਅਫਸਰ 6 ਪੰਜਾਬ ਗਰਲਜ਼ ਬਟਾਲੀਅਨ ਐੱਨ.ਸੀ.ਸੀ ਮਲੋਟ ਨੇ ਦੱਸਿਆ ਕਿ ਕੈਂਪ ਦੌਰਾਨ ਕੈਂਡਿਟਾਂ ਨੂੰ ਯੋਗਾ, ਡਰਿੱਲ, ਫਾਇਰਿੰਗ ਅਤੇ ਹਥਿਆਰ ਚਲਾਉਣ ਦੇ ਗੁਣ ਸਿਖਾਉਣ ਤੋਂ ਇਲਾਵਾ ਕੈਂਡਿਟਾਂ ਨੂੰ ਬੇਸਿਕ ਮਿਲਟਰੀ ਟਰੇਨਿੰਗ ਲੀਡਰਸ਼ਿਪ ਬਾਰੇ ਦੱਸਿਆ ਗਿਆ
ਤੇ ਮਿਲਟਰੀ ਵਿਚ ਵੱਖ-ਵੱਖ ਅਹੁਦਿਆਂ ਤੇ ਕਿਸ ਤਰ੍ਹਾਂ ਭਰਤੀ ਹੋ ਸਕਦੇ ਹਨ ਦੇ ਬਾਰੇ ਦੱਸਿਆ ਗਿਆ। ਟਰੈਫਿਕ ਪੁਲਿਸ ਵੱਲੋਂ ਲਗਾਏ ਗਏ ਲੈਕਚਰ ਵਿੱਚ ਕੈਂਡਿਟਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਇਆ ਗਿਆ। ਕੈਂਪ ਦੇ ਆਖਿਰੀ ਦਿਨ ਕਰਵਾਏ ਗਏ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿੱਚ ਆਏ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇ ਕੈਂਡਿਟਾਂ ਨੂੰ ਮੈਡਲ ਦਿੱਤੇ ਤੇ ਕੈਂਡਿਟਾਂ ਨੂੰ ਸੰਬੋਧਨ ਕਰਦਿਆਂ ਕਰਨਲ ਰਨਬੀਰ ਸਿੰਘ (ਸੇਨਾ ਮੇਡਲ) ਨੇ ਕੈਂਡਿਟਾਂ ਨੂੰ ਇਸੇ ਤਰ੍ਹਾਂ ਹੀ ਹਰ ਖੇਤਰ ਵਿੱਚ ਸਫਲਤਾ ਹਾਸਿਲ ਕਰਨ ਤੇ ਇਕ ਚੰਗਾ ਅਫਸਰ ਤੇ ਇੱਕ ਚੰਗਾ ਨਾਗਰਿਕ ਬਣ ਆਪਣੇ-ਆਪਣੇ ਖੇਤਰ ਦਾ ਨਾਂ ਰੋਸ਼ਨ ਕਰਨ। ਇਸ ਮੌਕੇ ਤੇ ਮੇਜਰ ਯਿਸ਼ੂ ਮੁਡਗਿਲ, ਸੂਬੇਦਾਰ ਮੇਜਰ ਰਮੇਸ਼ ਚੰਦ ਤੋਂ ਇਲਾਵਾ ਸਮੂਹ ਸਿਵਲ ਸਟਾਫ ਅਤੇ ਪੀ.ਆਈ ਸਟਾਫ ਮੌਜੂਦ ਸਨ। Author: Malout Live