India NewsUncategorized

ਮੁੰਬਈ : ਵਾਸ਼ੀ ਰੇਲਵੇ ਸਟੇਸ਼ਨ ‘ਤੇ ਟਰੇਨ ‘ਚ ਲੱਗੀ ਅੱਗ, ਟਲਿਆ ਵੱਡਾ ਹਾਦਸਾ

ਮੁੰਬਈ :- ਮੁੰਬਈ ਦੇ ਵਾਸ਼ੀ ਰੇਲਵੇ ਸਟੇਸ਼ਨ ‘ਤੇ ਅੱਜ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਅਸਲ ‘ਚ ਇਸ ਸਟੇਸ਼ਨ ਤੋਂ ਪਨਵੇਲ ਵੱਲ ਜਾ ਰਹੀ ਇੱਕ ਲੋਕਲ ਟਰੇਨ ‘ਚ ਅੱਜ ਸਵੇਰੇ ਅੱਗ ਲੱਗ ਗਈ। ਅੱਗ ਪੈਂਟੋਗ੍ਰਾਫ ‘ਚ ਲੱਗੀ ਅਤੇ ਇਸ ਤੋਂ ਬਾਅਦ ਪੂਰੇ ਵਾਸ਼ੀ ਰੇਲਵੇ ਸਟੇਸ਼ਨ ਨੂੰ ਖ਼ਾਲੀ ਕਰਾਇਆ ਗਿਆ। ਅੱਗ ‘ਤੇ ਕਾਬੂ ਪਾਉਣ ਤੋਂ ਪਹਿਲਾਂ ਰੇਲਵੇ ਸਟੇਸ਼ਨ ਦੀ ਬਿਜਲੀ ਸਪਲਾਈ ਵੀ ਕੱਟ ਦਿੱਤੀ ਗਈ। ਹਾਲਾਂਕਿ ਅੱਗ ‘ਤੇ ਤੁਰੰਤ ਕਾਬੂ ਪਾ ਲਏ ਜਾਣ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ। ਸਾਰੇ ਯਾਤਰੀਆਂ ਨੂੰ ਟਰੇਨ ‘ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਇਸ ਹਾਦਸੇ ਦੀ ਵਜ੍ਹਾ ਕਰ ਕੇ ਲਾਈਨ ‘ਤੇ ਸਾਰੀਆਂ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਅੱਗ ਪੇਂਟੋਗ੍ਰਾਫ ‘ਚ ਲੱਗੀ। ਜਾਣਕਾਰੀ ਮੁਤਾਬਕ ਕਿਸੇ ਨੇ ਪੇਂਟੋਗ੍ਰਾਫ ‘ਚ ਬੈਗ ਸੁੱਟਿਆ ਸੀ, ਜਿਸ ਕਾਰਨ ਸ਼ਾਰਟ ਸਰਕਿਟ ਹੋਇਆ ਅਤੇ ਅੱਗ ਲੱਗ ਗਈ।

Leave a Reply

Your email address will not be published. Required fields are marked *

Back to top button