India News

104 ਸਾਲ ਦੀ ਮਾਨ ਕੌਰ ਨੂੰ ਮਿਲਿਆ ਨਾਰੀ ਸ਼ਕਤੀ ਐਵਾਰਡ

ਮਹਿਲਾ ਸ਼ਕਤੀਕਰਨ ’ਚ ਯੋਗਦਾਨ ਲਈ 104 ਸਾਲ ਦੀ ਦੋੜਾਕ ਮਾਨ ਕੌਰ ਨੂੰ ਨਾਰੀ ਸ਼ਕਤੀ ਐਵਾਰਡ 2019 ਨਾਲ ਸਨਮਾਨਿਤ ਕੀਤਾ ਗਿਆ। ਮਹਿਲਾਵਾਂ ਲਈ ਇਸ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਮੰਨਿਆ ਜਾਂਦਾ ਹੈ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਇਹ ਐਵਾਰਡ ਦਿੱਲੀ ’ਚ ਰਾਸ਼ਟਰਪਤੀ ਭਵਨ ’ਚ ਦਿੱਤਾ।

ਮਾਨ ਕੌਰ ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਇਸ ਸਬੰਧ ’ਚ ਪੱਤਰ ਮਿਲਿਆ ਸੀ। ਇਸ ’ਚ ਲਿਖਿਆ ਗਿਆ ਸੀ, ‘‘ਤੁਹਾਨੂੰ ਇਹ ਸੂਚਿਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਤੁਹਾਨੂੰ ਮਹਿਲਾ ਸ਼ਕਤੀਕਰਨ ਦੇ ਖੇਤਰ ’ਚ ਅਸਾਧਾਰਣ ਯੋਗਦਾਨ ਲਈ ਸਰਵਉੱਚ ਸਨਮਾਨ ਨਾਰੀ ਸ਼ਕਤੀ ਐਵਾਰਡ 2019 ਲਈ ਚੁਣਿਆ ਗਿਆ ਹੈ। ਐਵਾਰਡ ਦੇ ਤਹਿਤ 2 ਲੱਖ ਰੁਪਏ ਦਾ ਮਾਣ ਭੱਤਾ ਅਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਸ ਦੇ ਅਨੁਸਾਰ ‘ਮਾਣਯੋਗ ਰਾਸ਼ਟਰਪਤੀ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਰਾਸ਼ਟਰਪਤੀ ਭਵਨ ’ਚ ਇਕ ਸਮਾਗਮ ’ਚ ਇਹ ਐਵਾਰਡ ਪ੍ਰਦਾਨ ਕਰਨਗੇ। ਮਾਨ ਕੌਰ ਨੇ 93 ਸਾਲ ਦੀ ਉਮਰ ਤੋਂ ਹੀ ਦੌੜਨਾ ਸ਼ੁਰੂ ਕੀਤਾ ਸੀ। ਮਨ ਕੌਰ ਪਿੰਕਥਨ ਦੀ ਬ੍ਰਾਂਡ ਅੰਬੈਸਡਰ ਵੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਾਨ ਕੌਰ ਦੀ ਪ੍ਰਸ਼ੰਸਾ ਕਰ ਚੁੱਕੇ ਹਨ। ਮੇਜਰ ਧਿਆਨਚੰਦ ਦੇ ਜਨਮਦਿਨ ਦੇ ਮੌਕੇ ‘ਤੇ ਫਿੱਟ ਇੰਡੀਆ ਮੂਵਮੈਂਟ ਦੇ ਸਮੇਂ ਪ੍ਰਧਾਨ ਮੰਤਰੀ ਵਲੋਂ ਮਨ ਕੌਰ ਨੂੰ ਵਧਾਈ ਦਿੱਤੀ ਗਈ ਸੀ।

Leave a Reply

Your email address will not be published. Required fields are marked *

Back to top button