ਸੀ.ਐੱਚ.ਬੀ ਕਾਮਿਆਂ ਨੇ ਬਿਜਲੀ ਬੋਰਡ ਦੇ ਮੁੱਖ ਦਫਤਰ ਨੂੰ ਲਗਾਇਆ ਤਾਲਾ
ਮਲੋਟ :- ਸੀ.ਐੱਚ.ਬੀ ਠੇਕਾ ਕਾਮਿਆਂ ਵੱਲੋ ਆਪਣੇ ਪਰਿਵਾਰਾਂ ਸਮੇਤ ਲਗਾਤਾਰ ਸ਼ਹਿਰ ਮਲੋਟ ਵਿੱਚ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੀਤੇ ਦਿਨਾਂ ਵਿੱਚ ਸੀ.ਐੱਚ.ਬੀ ਕਾਮਿਆਂ ਵੱਲੋ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਵੀ ਕੀਤਾ ਗਿਆ ਸੀ ਅਤੇ ਰੋਡ ਮਾਰਚ ਵੀ ਕੱਢਿਆ ਗਿਆ।
ਕਿਉਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੇ ਸੀ.ਐੱਚ.ਬੀ ਕਾਮਿਆਂ ਦਾ ਟੈਂਡਰ ਨਵਾਂ ਨਹੀ ਕੀਤਾ ਅਤੇ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਚਲੇ ਗਏ ਕਾਮਿਆਂ ਨੂੰ ਕਿਸੇ ਵੀ ਤਰ੍ਹਾ ਦੀ ਨੌਕਰੀ ਜਾਂ ਬੀਮਾ ਸਹੂਲਤ ਨਹੀ ਮੁਹੱਈਆਂ ਕਰਵਾਈ ਗਈ ਜਿਸਦੇ ਸੰਬੰਧ ਵਜੋ ਅੱਜ ਸੀ.ਐੱਚ.ਬੀ ਕਾਮਿਆਂ ਨੇ ਮਲੋਟ ਲਾਈਵ ਨੂੰ ਫੋਨ ਤੇ ਜਾਣਕਾਰੀ ਦਿੰਦਿਆ ਦੱਸਿਆਂ ਕਿ ਉਹਨਾਂ ਪਟਿਆਲਾ ਸ਼ਹਿਰ ਵਿਖੇ ਬਿਜਲੀ ਬੋਰਡ ਦੇ ਮੁੱਖ ਦਫਤਰ ਨੂੰ ਤਾਲਾ ਲਗਾਇਆ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੇ ਵਿਰੁੱਧ ਨਾਅਰੇਬਾਜੀ ਕਰ ਰਹੇ ਹਨ।