ਸਰਕਾਰੀ ਮਿਡਲ ਸਕੂਲ ਜੰਡਵਾਲਾ ਚੜ੍ਹਤ ਸਿੰਘ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਮੇਲੇ ਦਾ ਕੀਤਾ ਗਿਆ ਆਯੋਜਨ

ਮਲੋਟ:- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਸਕੂਲ ਇੰਚਾਰਜ ਸ਼੍ਰੀਮਤੀ ਮਨਜੀਤ ਕੌਰ ਦੀ ਅਗਵਾਈ ਹੇਠ ਅੰਗਰੇਜ਼ੀ ਅਧਿਆਪਕਾ ਸ਼੍ਰੀਮਤੀ ਅਮਨਦੀਪ ਕੌਰ ਵੱਲੋਂ ਸਰਕਾਰੀ ਮਿਡਲ ਸਕੂਲ ਜੰਡਵਾਲਾ ਚੜ੍ਹਤ ਸਿੰਘ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮਾਡਲ ਅਤੇ ਕਿਰਿਆਵਾਂ ਬੜੇ ਰੌਚਕ ਢੰਗ ਨਾਲ ਪ੍ਰਸਤੁਤ ਕੀਤੀਆਂ ਗਈਆਂ। ਇਸ ਮੌਕੇ ਅਧਿਆਪਕ ਸ਼੍ਰੀਮਤੀ ਸਾਰਿਕਾ ਰਾਣੀ, ਅਨਾਮਿਕਾ, ਸਰਬਜੀਤ ਕੌਰ, ਅੰਮ੍ਰਿਤਪਾਲ ਕੌਰ, ਕੰਵਲਜੀਤ ਕੌਰ, ਮਿਸ. ਹਰਸਿਮਰਨ ਕੌਰ, ਸ. ਗੁਰਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਹਾਜ਼ਿਰ ਸਨ। Author: Malout Live