ਐਪਲ ਇੰਟਰਨੈਸ਼ਨਲ ਸਕੂਲ ਦੀ ਅੰਡਰ-14 Girls Basketball Team ਨੇ ਜੋਨ ਲੈਵਲ ਮੁਕਾਬਲੇ ‘ਚ ਜਿੱਤਿਆ ਗੋਲਡ ਮੈਡਲ
Apple International School ਦੀ Under-14 Girls Basketball Team ਨੇ Zone Level Basketball Tournament ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ Gold Medal ਆਪਣੇ ਨਾਮ ਕੀਤਾ। ਇਸ ਮਾਣਮੱਤੀ ਜਿੱਤ ਦੇ ਨਾਲ ਟੀਮ ਨੇ District Level Tournament ਲਈ ਵੀ ਕੁਆਲੀਫਾਈ ਕਰ ਲਿਆ ਹੈ।
ਮਲੋਟ : Apple International School ਦੀ Under-14 Girls Basketball Team ਨੇ Zone Level Basketball Tournament ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ Gold Medal ਆਪਣੇ ਨਾਮ ਕੀਤਾ। ਇਸ ਮਾਣਮੱਤੀ ਜਿੱਤ ਦੇ ਨਾਲ ਟੀਮ ਨੇ District Level Tournament ਲਈ ਵੀ ਕੁਆਲੀਫਾਈ ਕਰ ਲਿਆ ਹੈ। ਪੂਰੇ ਟੂਰਨਾਮੈਂਟ ਦੌਰਾਨ ਸਕੂਲ ਦੀਆਂ ਖਿਡਾਰਣਾਂ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ Excellent Passing, Strong Defense, Accurate Shooting, Speed, Court Vision ਅਤੇ Outstanding Teamwork ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ। ਹਰ ਖਿਡਾਰਣ ਨੇ ਪੂਰੇ ਜੋਸ਼, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਖੇਡ ਭਾਵਨਾ ਨਾਲ ਮੈਦਾਨ ਵਿੱਚ ਆਪਣਾ ਯੋਗਦਾਨ ਪਾਇਆ, ਜਿਸ ਸਦਕਾ ਟੀਮ ਨੇ Zone Level 'ਤੇ Gold Medal ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਸਕੂਲ ਦੇ Management, Principal, Coaches ਅਤੇ Teaching Staff ਨੇ ਜੇਤੂ ਟੀਮ ਅਤੇ ਕੋਚਿੰਗ ਸਟਾਫ ਨੂੰ ਇਸ ਸ਼ਾਨਦਾਰ ਉਪਲੱਬਧੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ Basketball ਵਰਗੀਆਂ ਖੇਡਾਂ ਵਿਦਿਆਰਥਣਾਂ ਵਿੱਚ Leadership, Quick Decision Making, Fitness, Confidence ਅਤੇ Team Spirit ਵਰਗੇ ਮਹੱਤਵਪੂਰਨ ਗੁਣ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਕੂਲ ਪ੍ਰਬੰਧਨ ਨੇ ਕਿਹਾ ਕਿ Apple International School ਵੱਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ, ਤਾਂ ਜੋ ਵਿਦਿਆਰਥੀ ਆਪਣੀ ਪ੍ਰਤਿਭਾ ਨੂੰ ਨਿਖਾਰਦੇ ਹੋਏ State, National ਅਤੇ International Level ਤੱਕ ਆਪਣੀ ਪਛਾਣ ਬਣਾ ਸਕਣ। ਸਕੂਲ ਨੂੰ ਪੂਰਾ ਵਿਸ਼ਵਾਸ ਹੈ ਕਿ ਜੇਤੂ ਟੀਮ District Level Tournament ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਮਲੋਟ ਇਲਾਕੇ ਦਾ ਨਾਮ ਹੋਰ ਉੱਚਾ ਕਰੇਗੀ।
Author : Malout Live



