ਐੱਸ.ਡੀ ਸਕੂਲ ਰੱਥੜੀਆਂ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ

ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਕਾਰਜਕਾਰੀ ਪ੍ਰਿੰਸੀਪਲ ਰਮਨ ਕੁਮਾਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਤੇ ਅਧਿਆਪਕਾਂ ਨੇ ਗਿੱਧਾ, ਭੰਗੜਾ, ਬੋਲੀਆਂ, ਲੁੱਡੀ, ਸੰਮੀ ਤੇ ਵੱਖ-ਵੱਖ ਲੋਕ ਨਾਚ ਦੀ ਪੇਸ਼ਕਸ਼ ਨਾਲ ਸਮਾਂ ਬੰਨ੍ਹਿਆ।

ਮਲੋਟ : ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਕਾਰਜਕਾਰੀ ਪ੍ਰਿੰਸੀਪਲ ਰਮਨ ਕੁਮਾਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਤੇ ਅਧਿਆਪਕਾਂ ਨੇ ਗਿੱਧਾ, ਭੰਗੜਾ, ਬੋਲੀਆਂ, ਲੁੱਡੀ, ਸੰਮੀ ਤੇ ਵੱਖ-ਵੱਖ ਲੋਕ ਨਾਚ ਦੀ ਪੇਸ਼ਕਸ਼ ਨਾਲ ਸਮਾਂ ਬੰਨ੍ਹਿਆ। ਪ੍ਰੋਗਰਾਮ 'ਚ ਮੁੱਖ ਖਿੱਚ ਦੇ ਕੇਂਦਰ ਮਿਸ ਤੀਜ, ਮਿਸ ਪੰਜਾਬਨ, ਬੇਬੀ ਤੀਜ ਰਹੇ। ਇਸ ਦੇ ਨਾਲ ਵਿਦਿਆਰਥੀਆਂ ਨੂੰ ਸੱਭਿਆਚਾਰਕ ਪਿਛੋਕੜ ਤੋਂ ਜਾਣੂੰ ਕਰਵਾਉਣ ਦੇ ਮੰਤਵ ਨਾਲ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪ੍ਰਾਚੀਨ ਵਸਤੂਆਂ ਦੀ ਇਕ ਪ੍ਰਦਰਸ਼ਨੀ ਲਗਾਈ ਗਈ।

ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ 'ਚ ਸਮੇਂ-ਸਮੇਂ 'ਤੇ ਪੁਰਾਤਨ ਤਿਉਹਾਰਾਂ ਨੂੰ ਮਨਾਇਆ ਜਾਂਦਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪੁਰਾਤਨ ਪੁੰਪਰਾਵਾਂ ਨਾਲ ਜੋੜ ਕੇ ਰੱਖਿਆ ਜਾ ਸਕੇ ਤੇ ਉਹ ਆਪਣੇ ਵਡਮੁੱਲੇ ਵਿਰਸੇ ਨੂੰ ਸੰਭਾਲ ਕੇ ਰੱਖ ਸਕਣ। ਇਸ ਦੇ ਨਾਲ ਹੀ ਪ੍ਰਿੰਸੀਪਲ ਨੇ ਤੀਆਂ ਦੇ ਤਿਉਹਾਰ ਦੀ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Author : Malout Live