ਸ਼੍ਰੀ ਮੁਕਤਸਰ ਸਾਹਿਬ ਦੀ 'ਆਪ' ਦੀ ਮਹਿਲਾ ਵਿੰਗ ਦੀ ਹਲਕਾ ਇੰਚਾਰਜ ਕੋਲੋਂ ਮੋਟਰਸਾਇਕਲ ਸਵਾਰ ਸੋਨੇ ਦੀ ਚੇਨ ਖੋਹ ਕੇ ਫਰਾਰ

ਸ਼੍ਰੀ ਮੁਕਤਸਰ ਸਾਹਿਬ:- ਬੀਤੇ ਦਿਨੀਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਹਲਕਾ ਇੰਚਾਰਜ ਅਤੇ ਮੌਜੂਦਾ ਕੌਂਸਲਰ ਇੰਦਰਜੀਤ ਕੌਰ ਨਾਲ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਰੋਡ ਤੇ ਘਰ ਜਾਂਦੇ ਸਮੇਂ ਸ਼ਿਵਾਲਿਕ ਸਕੂਲ ਨੇੜੇ ਇੱਕ ਮੋਟਰਸਾਇਕਲ ਸਵਾਰ ਨੌਜਵਾਨ ਇੰਦਰਜੀਤ ਕੌਰ ਦੇ ਗਲ 'ਚ ਪਾਈ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਿਆ। ਮਹਿਲਾ ਕੌਂਸਲਰ ਇੰਦਰਜੀਤ ਕੌਰ ਦੇ ਪਤੀ ਅਤੇ ਇਨਸਾਫ਼ ਟੀਮ ਦੇ ਪੰਜਾਬ ਪ੍ਰਧਾਨ ਜਗਮੀਤ ਸਿੰਘ ਜੱਗਾ ਨੇ ਦੱਸਿਆ ਕਿ ਇਸ ਵਾਰਦਾਤ ਸੰਬੰਧੀ ਡੀ.ਐੱਸ.ਪੀ ਜਗਦੀਸ਼ ਕੁਮਾਰ ਅਤੇ ਥਾਣਾ ਸਿਟੀ ਪ੍ਰਭਾਰੀ ਮਲਕੀਤ ਸਿੰਘ ਨੂੰ ਵੀ ਸੂਚਿਤ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। Author: Malout Live