Malout News

12ਵੀਂ ਜਮਾਤ ਚੋਂ 99% ਲੈਣ ਵਾਲੀ ਵਿਦਿਆਰਥਣ ਦਾ ਜੀ.ਓ.ਜੀ ਵੱਲੋਂ ਸਨਮਾਨ

ਮਲੋਟ (ਆਰਤੀ ਕਮਲ) :- ਜੀ. ਓ. ਜੀ. ਟੀਮ ਲੰਬੀ ਵੱਲੋਂ 12ਵੀਂ ਜਮਾਤ ਵਿੱਚੋਂ 99.33 ਫੀਸਦੀ ਨੰਬਰ ਲੈਣ ਵਾਲੀ ਵਿਦਿਆਰਥਣ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਆਦਰਸ਼ ਸਕੂਲ ਭਾਗੂ ਦੀ ਵਿਦਿਆਰਥਣ ਪ੍ਰਬਜੋਤ ਕੌਰ ਪੁੱਤਰੀ ਜਗਸੀਰ ਸਿੰਘ ਵਾਸੀ ਲੰਬੀ ਨੇ 450 ਵਿਚੋਂ 447 ਅੰਕ ਪ੍ਰਾਪਤ ਕਰਕੇ ਇਕ ਨਵਾਂ ਇਤਿਹਾਸ ਦਰਜ ਕੀਤਾ ਹੈ ਜਿਸ ਕਰਕੇ ਅਜਿਹੇ ਬੱਚਿਆਂ ਦੀ ਹੌਂਸਲਾ ਅਫਜਾਈ ਬਹੁਤ ਜਰੂਰੀ ਹੈ ।

ਉਹਨਾਂ ਦੱਸਿਆ ਕਿ  ਜੀ.ਓ.ਜੀ. ਕੈਪਟਨ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਜੀ.ਓ.ਜੀ. ਤਰਸੇਮ ਸਿੰਘ, ਜੀ.ਓ.ਜੀ.ਦਰਸ਼ਨ ਸਿੰਘ ਆਦਿ ਨੇ ਲੰਬੀ ਵਿਖੇ ਬੱਚੀ ਦਾ ਤੋਹਫਿਆਂ ਨਾਲ ਸਨਮਾਨ ਕੀਤਾ ਜਦਕਿ ਇਸ ਮੌਕੇ ਜੀ.ਓ.ਜੀ ਟੀਮ ਨਾਲ ਡਾ. ਗੁਰਸੇਵਕ ਸਿੰਘ ਲੰਬੀ ਡਾਇਰੇਕਟਰ ਯੂਥ ਵੇਲਫੇਅਰ ਡਿਪਾਰਟਮੇਂਟ ਪੰਜਾਬੀ ਯੂਨੀਵਰਸਿਟੀ  ਪਟਿਆਲਾ ਅਤੇ ਪ੍ਰੋ. ਡਾ.  ਰਵਿੰਦਰ ਰਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ ।ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ ਨੇ ਵੀ ਬੱਚੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਬੱਚੀ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਵਿਸ਼ਵਾਸ ਦਵਾਇਆ ਇਕ ਉਚੇਰੀ ਵਿਦਿਆ ਲਈ ਜੀ.ਓ.ਜੀ ਟੀਮ ਵੱਲੋਂ ਬੱਚੀ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ।

Leave a Reply

Your email address will not be published. Required fields are marked *

Back to top button