Malout News

ਜਗਦੀਸ਼ ਸ਼ਰਮਾ ਮੁੜ ਲੋਹਾ ਯੂਨੀਅਨ ਮਲੋਟ ਦੇ ਪ੍ਰਧਾਨ ਬਣੇ

ਮਲੋਟ (ਆਰਤੀ ਕਮਲ) ਲੋਹਾ ਐਂਡ ਹਾਰਡਵੇਅਰ ਯੂਨੀਅਨ ਦੀ ਮੀਟਿੰਗ ਵਿਚ ਯੂਨੀਅਨ ਦੇ ਪ੍ਰਧਾਨ ਡਾ. ਜਗਦੀਸ਼ ਸ਼ਰਮਾ ਨੂੰ ਚੌਥੀ ਵਾਰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ । ਡਾ. ਸ਼ਰਮਾ ਬੀਤੇ 8 ਸਾਲਾਂ ਤੋਂ ਲਗਾਤਾਰ ਯੂਨੀਅਨ ਦੇ ਪ੍ਰਧਾਨ ਚਲੇ ਆ ਰਹੇ ਹਨ । ਯੂਨੀਅਨ ਦੇ ਸਮੂਹ ਮੈਂਬਰਾਂ ਨੇ ਉਹਨਾਂ ਦੀ ਕਾਰਗੁਜਾਰੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਨੂੰ ਅਗਲੇ 3 ਸਾਲਾਂ ਲਈ ਸਰਵਸੰਮਤੀ ਨਾਲ ਮੁੜ ਪ੍ਰਧਾਨ ਬਣਾ ਦਿਤਾ ।

ਜ਼ਿਕਰਯੋਗ ਹੈ ਕਿ ਉਹ ਇਸ ਤੋਂ ਪਹਿਲਾਂ ਮਾਰਕੀਟ ਕਮੇਟੀ ਵਲੋਂ ਦੇ ਵਾਈਸ ਚੇਅਰਮੈਨ ਦੇ ਅਹੁਦੇ ਤੇ ਵੀ ਰਹਿ ਚੁੱਕੇ ਹਨ । ਯੂਨੀਅਨ ਦੇ ਅਹੁਦੇਦਾਰਾਂ ਰਾਜ ਕ੍ਰਿਸ਼ਨ, ਭਾਰਤ ਭੂਸ਼ਣ ਗੋਇਲ, ਅਸ਼ੋਕ ਕੁਮਾਰ, ਵਿਕਾਸ ਗੁਪਤਾ, ਨੱਥੂ ਰਾਮ, ਸ਼ਾਲੂ ਕਮਰਾ, ਨਵੀਨ ਗੋਇਲ, ਅਨੂ ਅਹੂਜਾ ਅਤੇ ਮੈਂਬਰਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਡਾ. ਜਗਦੀਸ਼ ਸ਼ਰਮਾ ਨੂੰਮੁੜ ਪ੍ਰਧਾਨ ਬਨਣ ਤੇ ਵਧਾਈ ਦਿਤੀ । ਡਾ. ਸ਼ਰਮਾ ਨੇ ਯੂਨੀਅਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਯੂਨੀਅਨ ਦੇ ਮੈਂਬਰਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਦੇ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ।

Leave a Reply

Your email address will not be published. Required fields are marked *

Back to top button