ਕੋਵਿਡ ਟੈਸਟ ਲਈ ਹੁਣ ਮਲੋਟ ਸ਼ਹਿਰ ਦੇ ਹਰ ਵਾਰਡ ਵਿਚ ਲੱਗਣਗੇ ਕੈਂਪ

ਇਸ ਮੌਕੇ ਵੱਖ ਵੱਖ ਪਤਵੰਤਿਆਂ ਤੋਂ ਲਏ ਸੁਝਾਅ ਉਪਰੰਤ ਮਾਣਯੋਗ ਐਸ.ਡੀ.ਐਮ ਸਾਹਿਬ ਨੇ ਕਿਹਾ ਕਿ ਕੋਵਿਡ19 ਮਹਾਂਮਾਰੀ ਦੇ ਸਮਾਜਿਕ ਪਸਾਰ ਨੂੰ ਰੋਕਣ ਲਈ ਹੁਣ ਪ੍ਰਸ਼ਾਸਨ ਤੇ ਐਨਜੀਓ ਵੱਲੋਂ ਇਕ ਸਾਂਝਾ ਉਦਮ ਕੀਤਾ ਜਾਵੇਗਾ ਜਿਸ ਵਿਚ ਸਿਵਲ ਹਸਪਤਾਲ ਦੀ ਟੀਮ ਹਰ ਰੋਜ ਇਕ ਵਾਰਡ ਵਿਚ ਸੈਂਪਲਿੰਗ ਕਰੇਗੀ । ਉਹਨਾਂ ਦੱਸਿਆ ਕਿ ਲੋਕਾਂ ਦੇ ਮਨਾਂ ਵਿਚ ਡਰ ਅਤੇ ਭਰਮ ਭੁਲੇਖੇ ਦੂਰ ਕਰਨੇ ਜਰੂਰੀ ਹਨ । ਇਹ ਟੈਸਟ ਬਿੱਲਕੁਲ ਮੁਫਤ ਕੀਤੇ ਜਾਂਦੇ ਹਨ ਅਤੇ ਟੈਸਟ ਉਪਰੰਤ ਕਿਸੇ ਨੂੰ ਵੀ ਹਸਪਤਾਲ ਵਗੈਰਾ ਨਹੀ ਰੱਖਿਆ ਜਾਂਦਾ । ਆਪਣਾ ਸੈਂਪਲ ਦੇ ਕੇ ਵਿਅਕਤੀ ਤੁਰੰਤ ਘਰ ਵਾਪਸ ਪਰਤ ਜਾਂਦਾ ਹੈ । ਐਸ.ਡੀ.ਐਮ ਨੇ ਕਿਹਾ ਕਿ ਇਸਦਾ ਮਕਸਦ ਹੈ ਕਿ ਅਗਰ ਕਿਸੇ ਨੂੰ ਕਰੋਨਾ ਹੋ ਗਿਆ ਹੈ ਅਤੇ ਹਾਲੇ ਲੱਛਣ ਨਹੀ ਹਨ ਤਾਂ ਉਸਦਾ ਇਲਾਜ ਹੋ ਸਕੇ ਅਤੇ ਉਸਦੇ ਸਮਾਜ ਵਿਚ ਘੁਮਣ ਨਾਲ ਹੋਰਾਂ ਨੂੰ ਵੀ ਕਰੋਨਾ ਦਾ ਜੋ ਖਤਰਾ ਹੈ ਉਸਤੋਂ ਬਚਾਉ ਕੀਤਾ ਜਾ ਸਕੇ । ਇਸ ਮੌਕੇ ਸਮੂਹ ਐਨ.ਜੀ.ਓ. ਅਤੇ ਪਤਵੰਤਿਆਂ ਨੇ ਇਹਨਾਂ ਕੈਂਪ ਵਿਚ ਮੈਡੀਕਲ ਟੀਮ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ।