ਵਿਸ਼ਵ ਬੁੱਕ ਵਿਚ ਨਾਮ ਦਰਜ ਹੋਣ 'ਤੇ ਸਮਾਜ ਸੇਵੀਆਂ ਵੱਲੋਂ ਡ੍ਰਾ. ਉੱਪਲ ਦਾ ਸਨਮਾਨ

ਮਲੋਟ (ਆਰਤੀ ਕਮਲ) : ਪ੍ਰਸਿੱਧ ਅਰਥ ਸ਼ਾਸਤਰੀ ਤੇ ਡੀ.ਏ.ਵੀ ਕਾਲਜ ਮਲੋਟ ਦੇ ਪ੍ਰੋਫੈਸਲ ਡ੍ਰਾ ਆਰ ਕੇ ਉੱਪਲ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡਜ, ਮਲੋਟ ਬੁੱਕ ਆਫ ਰਿਕਾਰਡਜ ਅਤੇ ਹੁਣ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ ਵਿਚ ਦਰਜ ਹੋ ਚੁੱਕਾ ਹੈ । ਉਹਨਾਂ ਦੀ ਇਸ ਪ੍ਰਾਪਤੀ ਤੇ ਅੱਜ ਮਲੋਟ ਦੇ ਉੱਘੇ ਸਮਾਜਸੇਵੀ ਚਰਨਜੀਤ ਖੁਰਾਣਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਜਦਕਿ ਉਸ ਮੌਕੇ ਉਹਨਾਂ ਨਾਲ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ, ਆਰ.ਟੀ.ਆਈ ਐਂਡ ਹਿਊਮੈਨ ਰਾਈਟਸ ਦੇ ਜਿਲ•ਾ ਪ੍ਰਧਾਨ ਜੋਨੀ ਸੋਨੀ, ਅਮਨ ਖੁੰਗਰ ਅਤੇ ਰਿਸ਼ਬ ਖੁਰਾਣਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ । ਮੁੱਖ ਮਹਿਮਾਨ ਡਾ ਆਰ ਕੇ ਉੱਪਲ ਨੇ ਸਨਮਾਨ ਲਈ ਸੱਭ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਬੈਕਿੰਗ ਪ੍ਰਣਾਲੀ ਉਪਰ ਲਿੱਖੀਆਂ 72 ਕਿਤਾਬਾਂ ਵਿਚੋਂ ਬਹੁਤ ਸਾਰੀਆਂ ਦੁਨੀਆਂ ਦੀ ਪ੍ਰਸਿੱਧ ਲਾਇਬਰੇਰੀ ਦਾ ਹਿੱਸਾ ਹਨ ।

ਵਿਸ਼ਵ ਪੱਧਰ ਤੇ ਬਹੁਤ ਸਾਰੀਆਂ ਸਰਕਾਰਾਂ ਇਹਨਾਂ ਕਿਤਾਬਾਂ ਵਿਚ ਕੀਤੀ ਖੋਜ ਦੇ ਅਧਾਰ ਤੇ ਦਿੱਤੇ ਆਂਕੜੇ ਨਾਲ ਆਪਣੀ ਬੈਂਕਿੰਗ ਪ੍ਰਣਾਲੀ ਵਿਚ ਸੁਧਾਰ ਕਰ ਰਹੇ ਹਨ । ਉਹਨਾਂ ਦਸਿਆ ਕਿ ਇਸ ਤੋਂ ਇਲਾਵਾ ਉਹਨਾਂ ਦੇ 129 ਰਿਸਰਚ ਪੇਪਰ ਰਾਸ਼ਟਰੀ ਜਰਨਲ ਵਿਚ ਅਤੇ 122 ਅੰਤਰਰਾਸ਼ਟਰੀ ਜਰਨਲਾਂ ਵਿਚ ਛਪੇ ਹਨ । ਸਮਾਜਸੇਵੀ ਚਰਨਜੀਤ ਖੁਰਾਣਾ ਵੱਲੋਂ ਸਮਾਜਸੇਵਾ ਦੇ ਨਾਲ ਨਾਲ ਫੇਸਬੁੱਕ ਤੇ ਸੈਲਫੀ ਗੁਰੱਪ ਆਫ ਮਲੋਟ ਪੇਜ ਸ਼ੁਰੂ ਕਰਕੇ ਲਗਾਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿਚ ਸ਼ਹਿਰ ਵਾਸੀਆਂ ਦਾ ਭਾਰੀ ਉਤਸ਼ਾਹ ਹੈ । ਅੱਜ ਇਸ ਮੌਕੇ ਉਹਨਾਂ ਵੱਲੋਂ ਪੰਜਵੇਂ ਸੈਲਫੀ ਕੰਨਟੈਸਟ ਸੈਲਫੀ ਐਟ ਵਰਕ ਪਲੇਸ ਦਾ ਰਿਜਲਟ ਵੀ ਡਿਕਲੇਰ ਕੀਤਾ ਗਿਆ । ਉਹਨਾਂ ਦੱਸਿਆ ਕਿ ਕੋਵਿਡ19 ਦੀਆਂ ਹਿਦਾਇਤਾਂ ਕਾਰਨ ਵਿਜੇਤਾ ਨੂੰ ਟਰਾਈ ਸਮਾਗਮ ਦੀ ਥਾਂ ਘਰ ਭੇਜ ਦਿੱਤੀ ਜਾਂਦੀ ਹੈ ।