ਆਲਮਵਾਲਾ ਵਿਖੇ ਲੰਪੀ ਦੀ ਬਿਮਾਰੀ ਸੰਬੰਧੀ ਲਗਾਇਆ ਜਾਗਰੂਕਤਾ ਅਤੇ ਮੈਡੀਕਲ ਕੈਂਪ
ਮਲੋਟ:- ਪਿਛਲੇ ਕਈ ਦਿਨ੍ਹਾਂ ਤੋ ਪੰਜਾਬ ਦੇ ਪਸ਼ੂਆਂ ਵਿੱਚ ਐੱਲ.ਐੱਸ.ਡੀ (ਲੰਪੀ ਚਮੜ੍ਹੀ ਰੋਗ) ਬਿਮਾਰੀ ਫੈਲੀ ਹੋਈ ਹੈ। ਜਿਸ ਸੰਬੰਧੀ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡਾ.ਜਗਸੀਰ ਸਿੰਘ ਡਿਪਟੀ ਡਾਇਰੈਕਟਰ ਸ਼੍ਰੀ ਮੁਕਤਸਰ ਸਾਹਿਬ ਅਤੇ ਡਾ.ਗੁਰਦਾਸ ਸਿੰਘ ਐੱਸ.ਵੀ ਮਲੋਟ ਦੀ ਅਗਵਾਈ ਵਿੱਚ ਚੰਡੀਗੜ੍ਹ ਤੋ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਪਰਮਪਾਲ ਸਿੰਘ ਤੇ ਪਸ਼ੂ ਡਿਸਪੈਂਸਰੀ ਆਲਮਵਾਲਾ ਦੇ ਸਟਾਫ ਗੁਰਮੀਤ ਸਿੰਘ ਮਹਿਤਾ ਵੈਟਰਨਰੀ ਇੰਸਪੈਕਟਰ ਅਤੇ ਬਲਜਿੰਦਰ ਸਿੰਘ ਸਹਾਇਕ ਵੱਲੋਂ ਪਿੰਡ ਆਲਮਵਾਲਾ ਦੇ ਉੱਦਮੀ ਨੌਜਵਾਨਾਂ ਦੇ ਸਹਿਯੋਗ ਨਾਲ ਆਲਮਵਾਲਾ ਵਿਖੇ
ਪਸ਼ੂਆਂ ਵਿੱਚ ਫੈਲੀ ਬਿਮਾਰੀ ਸੰਬੰਧੀ ਜਾਗਰੂਕਤਾ ਤੇ ਮੈਡੀਕਲ ਕੈਂਪ ਲਾਇਆ ਗਿਆ। ਇਸ ਸਮੇ ਡਾ. ਪਰਸ਼ੋਤਮ ਕੁਮਾਰ ਮਾਂਝੀ ਦੀ ਅਗਵਾਈ ਵਿੱਚ ਘਰ-ਘਰ ਜਾ ਕਿ ਲਗਭਗ 70 ਪਸ਼ੂਆਂ ਦਾ ਇਲਾਜ ਕੀਤਾ ਗਿਆ। ਇਸ ਕੈਪ ਵਿੱਚ ਤਲਵਿੰਦਰ ਸਿੰਘ ਬਰਾੜ, ਲਖਵਿੰਦਰ ਸਿੰਘ ਬਰਾੜ, ਗੁਰਵੀਰ ਸਿੰਘ ਸੇਖੋਂ, ਵਿੱਕੀ ਸੇਖੋਂ, ਗੁਣਤਾਜ ਸਿੰਘ ਸੇਖੋਂ, ਕਰਮਨ ਸੇਖੋਂ, ਹਰਮਨ ਸੇਖੋਂ, ਅਰਸ਼ਦੀਪ ਸੇਖੋਂ, ਮਹਿਕ ਸੇਖੋਂ, ਅਰਸ਼ਦੀਪ ਸੇਖੋਂ, ਜਗਜੀਤ ਜੀਤਾ, ਗੋਗੀ ਸੇਖੋਂ, ਵਿਸ਼ਾਲਜੀਤ ਸੇਖੋਂ ਵੱਲੋ ਪੂਰਾ ਸਹਿਯੋਗ ਦਿੱਤਾ ਗਿਆ ਅਤੇ 20000/- ਰੂਪੈ. ਦੀ ਦਵਾਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖਰੀਦੀ ਗਈ। Author: Malout Live