ਪਿੰਡ ਛੋਟਾ ਰੱਤਾ ਖੇੜਾ ਵਿਖੇ ਸਰਬ ਸੰਮਤੀ ਨਾਲ ਹੋਈ ਪੰਚਾਇਤ ਦੀ ਚੋਣ
ਪਿੰਡ ਦੇ ਸੂਝਵਾਨ ਵੀਰਾਂ ਨੇ ਰਲ ਮਿਲ ਕੇ ਪਿੰਡ ਛੋਟਾ ਰੱਤਾ ਖੇੜਾ ਦੀ ਪੰਚਾਇਤ ਸਰਬ ਸੰਮਤੀ ਨਾਲ ਚੋਣ ਵਿੱਚ ਪੰਜ ਮੈਂਬਰ ਅਤੇ ਸਰਪੰਚ ਦੀ ਚੋਣ ਕੀਤੀ ਹੈ। ਪਿੰਡ ਰੱਤਾ ਖੇੜਾ ਛੋਟਾ ਦੇ ਸਰਪੰਚ ਜਸਪ੍ਰੀਤ ਕੌਰ (SC) ਨੂੰ ਚੁਣਿਆ ਗਿਆ। ਇਸ ਮੌਕੇ ਮੌਜੂਦ ਨਵੇਂ ਬਣੇ ਮੈਂਬਰਾਂ ਨੇ ਪਿੰਡ ਦਾ ਵਿਕਾਸ ਕਰਨ ਦੀ ਹਾਮੀ ਭਰੀ। ਨਵੀਂ ਬਣੀ ਪੰਚਾਇਤ ਨੇ ਵਚਨ ਦਿੱਤਾ ਕਿ ਅਸੀਂ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੀਤੇ ਦਿਨੀਂ ਸਮੂਹ ਨਿਵਾਸੀ ਰੱਤਾ ਖੇੜਾ ਛੋਟਾ ਨੇ ਮਿਲ ਕੇ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹੈ। ਪਿੰਡ ਦੇ ਸੂਝਵਾਨ ਵੀਰਾਂ ਨੇ ਰਲ ਮਿਲ ਕੇ ਪਿੰਡ ਛੋਟਾ ਰੱਤਾ ਖੇੜਾ ਦੀ ਪੰਚਾਇਤ ਸਰਬ ਸੰਮਤੀ ਨਾਲ ਚੋਣ ਵਿੱਚ ਪੰਜ ਮੈਂਬਰ ਅਤੇ ਸਰਪੰਚ ਦੀ ਚੋਣ ਕੀਤੀ ਹੈ। ਪਿੰਡ ਰੱਤਾ ਖੇੜਾ ਛੋਟਾ ਦੇ ਸਰਪੰਚ ਜਸਪ੍ਰੀਤ ਕੌਰ (SC) ਨੂੰ ਚੁਣਿਆ ਗਿਆ। ਵਾਰਡ ਨੰਬਰ 1 ਦੇ ਪੰਚ ਜੱਜ ਸਿੰਘ, ਵਾਰਡ ਨੰਬਰ 2 ਦੇ ਪੰਚ ਲਖਵੰਤ ਸਿੰਘ, ਵਾਰਡ ਨੰਬਰ 3 ਦੇ ਪੰਚ ਅੰਮ੍ਰਿਤਪਾਲ ਸਿੰਘ, ਵਾਰਡ ਨੰਬਰ 4 ਦੇ ਪੰਚ ਹਰਜੀਤ ਕੌਰ, ਵਾਰਡ ਨੰਬਰ 5 ਦੇ ਪੰਚ ਸਿਮਰਜੀਤ ਕੌਰ ਨੂੰ ਚੁਣਿਆ ਗਿਆ।
ਇਸ ਮੌਕੇ ਪਿੰਡ ਦੇ ਸੂਝਵਾਨ ਆਦਮੀ ਸਲਵਿੰਦਰ ਸਿੰਘ, ਬਲਜਿੰਦਰ ਸਿੰਘ, ਕੁਲਵੰਤ ਸਿੰਘ (ਸਾਬਕਾ ਮੈਂਬਰ), ਕੁਲਵੰਤ ਸਿੰਘ (ਸਾਬਕਾ ਸਰਪੰਚ), ਰਾਜ ਬਹਾਦਰ ਸਿੰਘ (ਸਾਬਕਾ ਮੈਂਬਰ), ਹਰਦੇਵ ਸਿੰਘ (ਸਾਬਕਾ ਮੈਂਬਰ), ਗੁਰਬਚਨ ਸਿੰਘ (ਸਾਬਕਾ ਸਰਪੰਚ), ਬਲਜਿੰਦਰ ਸਿੰਘ (ਸਾਬਕਾ ਮੈਂਬਰ), ਸੁਖਦੇਵ ਸਿੰਘ, ਬਲਜੀਤ ਸਿੰਘ, ਸੁਰਜੀਤ ਸਿੰਘ, ਪ੍ਰਗਟ ਸਿੰਘ, ਮਹਿਲ ਸਿੰਘ, ਸੁੱਖਾ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ, ਪ੍ਰਕਾਸ਼ ਸਿੰਘ, ਗੁਰਨਾਮ ਸਿੰਘ, ਔਲਖ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਬੰਤਾ ਸਿੰਘ, ਸਿਮਰਨ ਸਿੰਘ ਖਾਲਸਾ ਆਦਿ ਸ਼ਾਮਿਲ ਸਨ। ਇਸ ਮੌਕੇ ਨਵੇਂ ਬਣੇ ਸਰਪੰਚ ਜਸਪ੍ਰੀਤ ਕੌਰ (SC) ਨੇ ਕਿਹਾ ਅਸੀਂ ਪਿੰਡ ਦਾ ਸਰਵਪੱਖੀ ਵਿਕਾਸ ਕਰਾਂਗੇ ਅਤੇ ਕੋਈ ਵੀ ਕੰਮ ਅਧੂਰਾ ਨਹੀਂ ਛੱਡਾਂਗੇ। ਇਸ ਮੌਕੇ ਮੌਜੂਦ ਨਵੇਂ ਬਣੇ ਮੈਂਬਰਾਂ ਨੇ ਪਿੰਡ ਦਾ ਵਿਕਾਸ ਕਰਨ ਦੀ ਹਾਮੀ ਭਰੀ। ਨਵੀਂ ਬਣੀ ਪੰਚਾਇਤ ਨੇ ਵਚਨ ਦਿੱਤਾ ਕਿ ਅਸੀਂ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।
Author : Malout Live