ਅਨੁਰਾਗ ਸ਼ਰਮਾ ਨੇ ਕਰੀਟੀਕਲ ਕੇਅਰ ਹਸਪਤਾਲ ਦੀ ਸ਼ਿਫਟਿਗ ਨੂੰ ਰੋਕਣ ਲਈ ਮਾਨਯੋਗ ਮੁੱਖ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਦਿੱਤੇ ਮੰਗ ਪੱਤਰ

ਅਨੁਰਾਗ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਵਿੱਚ PM-ABHIM ਸਕੀਮ ਤਹਿਤ ਇੱਕ ਲੈੱਬ ਅਤੇ 50 ਬੈੱਡਾਂ ਦਾ ਹਸਪਤਾਲ 70 ਸਾਲ ਅਤੇ 70 ਸਾਲ ਤੋਂ ਵੱਧ ਦੇ ਬਜ਼ੁਰਗਾਂ ਦੇ ਇਲਾਜ ਲਈ ਬਣਨ ਜਾ ਰਿਹਾ ਹੈ। ਪੰਜਾਬ ਭਰ ਵਿੱਚ 13 ਹਸਪਤਾਲ ਜਿਲ੍ਹਾ ਹੈੱਡਕੁਆਟਰ ਤੇ ਬਣਨੇ ਸਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਅਨੁਰਾਗ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਵਿੱਚ PM-ABHIM ਸਕੀਮ ਤਹਿਤ ਇੱਕ ਲੈੱਬ ਅਤੇ 50 ਬੈੱਡਾਂ ਦਾ ਹਸਪਤਾਲ 70 ਸਾਲ ਅਤੇ 70 ਸਾਲ ਤੋਂ ਵੱਧ ਦੇ ਬਜ਼ੁਰਗਾਂ ਦੇ ਇਲਾਜ ਲਈ ਬਣਨ ਜਾ ਰਿਹਾ ਹੈ। ਪੰਜਾਬ ਭਰ ਵਿੱਚ 13 ਹਸਪਤਾਲ ਜਿਲ੍ਹਾ ਹੈੱਡਕੁਆਟਰ ਤੇ ਬਣਨੇ ਸਨ।

ਪਰ ਅਫਸੋਸ ਦੀ ਗੱਲ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦਾ ਕਰੀਟੀਕਲ ਕੇਅਰ ਹਸਪਤਾਲ ਜਿਲ੍ਹਾ ਹੈੱਡਕੁਆਟਰ ਤੇ ਬਣਨ ਦੀ ਥਾਂ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਦੂਰ ਗਿੱਦੜਬਾਹਾ ਬਣਨ ਜਾ ਰਿਹਾ ਹੈ। ਅਨੁਰਾਗ ਨੇ ਸ਼ਿਫਟਿਗ ਨੂੰ ਰੋਕਣ ਕਈ ਮਾਨਯੋਗ ਮੁੱਖ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਲਿਖਿਆ ਹੈ। ਅਨੁਰਾਗ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਹ ਹਸਪਤਾਲ ਜਿਲ੍ਹਾ ਹੈੱਡਕੁਆਟਰ ਤੇ ਹੀ ਬਣਨੇ ਹਨ, ਮੁਕਤਸਰ ਤੇ ਅਧਿਕਾਰੀਆਂ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਮੁਕਤਸਰ ਵਿੱਚ ਸਰਕਾਰੀ ਥਾਂ ਨਾ ਹੋਣ ਕਾਰਣ ਗਿੱਦੜਬਾਹਾ ਸ਼ਿਫਟ ਕੀਤਾ ਜਾ ਰਿਹਾ ਹੈ। ਅਨੁਰਾਗ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਕਰੀਟੀਕਲ ਕੇਅਰ ਹਸਪਤਾਲ ਨੂੰ ਮੁਕਤਸਰ ਤੋਂ ਸਿਫਟ ਨਹੀਂ ਕਰਨ ਦਿੱਤਾ ਜਾਵੇਗਾ।

Author : Malout Live