ਵਾਹਨਾਂ ਦੀ ਆਰ. ਸੀ, ਲਾਇਸੈਂਸ ਦੀ ਬੈਕਲਾਗ ਐਂਟਰੀ ਕਰਵਾਉਣ 'ਚ ਹੁਣ ਲੋਕਾਂ ਨੂੰ ਆ ਸਕਦੀ ਮੁਸ਼ਕਿਲ
ਮਲੋਟ (ਪੰਜਾਬ): ਵਾਹਨਾਂ ਦੀ ਆਰ. ਸੀ, ਲਾਇਸੈਂਸ ਦੀ ਬੈਕਲਾਗ ਐਂਟਰੀ ਕਰਵਾਉਣ 'ਚ ਹੁਣ ਲੋਕਾਂ ਨੂੰ ਮੁਸ਼ਕਿਲ ਹੋ ਸਕਦੀ ਹੈ ਕਿਉਂਕਿ ਟਰਾਂਸਪੋਰਟ ਵਿਭਾਗ ਨੇ ਲਾਇਸੈਂਸ ਅਤੇ ਆਰ.ਸੀ. ਦੇ ਬੈਕਲਾਗ ਸੰਬੰਧੀ ਆਨਲਾਈਨ ਅਪੁਆਇੰਟਮੈਂਟ ਬੰਦ ਕਰ ਦਿੱਤੀ ਹੈ। ਆਰ. ਸੀ, ਲਾਇਸੈਂਸ ਦੇ ਬੈਕਲਾਗ ਦਾ ਮਤਲਬ ਡਾਕੂਮੈਂਟਸ ਨੂੰ ਆਨਲਾਈਨ ਕਰਨਾ ਹੈ। ਪਹਿਲਾਂ ਲਿਖ਼ਤ ਵਿੱਚ ਰਜਿਸਟਰ ’ਤੇ ਆਰ. ਸੀ, ਲਾਇਸੈਂਸ ਸੰਬੰਧੀ ਜਾਣਕਾਰੀ ਰੱਖੀ ਜਾਂਦੀ ਸੀ। 2018 ਵਿੱਚ ਡਾਕੂਮੈਂਟਸ ਨੂੰ ਆਨਲਾਈਨ ਕਰਨ ਦਾ ਸਿਸਟਮ ਸ਼ੁਰੂ ਕਰ ਦਿੱਤਾ ਗਿਆ। ਟਰਾਂਸਪੋਰਟ ਵਿਭਾਗ ਵੱਲੋਂ ਵਾਹਨ-4 ਸਾਰਥੀ ਐੱਪ ਸ਼ੁਰੂ ਕੀਤੀ ਗਈ ਸੀ
ਤੇ ਆਨਲਾਈਨ ਸਿਸਟਮ ਜ਼ਰੀਏ ਆਰ. ਸੀ, ਲਾਇਸੈਂਸ ਦੇ ਡਾਕੂਮੈਂਟ ਅਪਲੋਡ ਦੀ ਪ੍ਰੋਸੈੱਸ ਸ਼ੁਰੂ ਕੀਤੀ ਗਈ। ਹਾਲਾਂਕਿ ਵਿਭਾਗ ਨੇ ਪਹਿਲਾਂ ਵੀ 2 ਵਾਰ ਆਰ. ਸੀ, ਲਾਇਸੈਂਸ ਦੇ ਬੈਕਲਾਗ ਦਾ ਕੰਮ ਬੰਦ ਕੀਤਾ ਸੀ। ਸਟੇਟ ਟਰਾਂਸਪੋਰਟ ਕਮਿਸ਼ਨਰ ਮਨੀਸ਼ਕ ਕੁਮਰਾ ਨੇ ਦੱਸਿਆ ਕਿ ਬੈਕਲਾਗ ਸੰਬੰਧੀ ਫੀਡਬੈਕ ਨਹੀਂ ਮਿਲ ਰਹੀ ਸੀ ਅਤੇ ਕੁੱਝ ਕਮੀਆਂ ਵੀ ਸਾਹਮਣੇ ਆਈਆਂ ਹਨ। ਲੋਕਾਂ ਨੂੰ ਵਾਹਨ ਲਾਇਸੈਂਸ ਆਨਲਾਈਨ ਕਰਵਾਉਣ ਸੰਬੰਧੀ 5 ਸਾਲ ਦਾ ਸਮਾਂ ਦਿੱਤਾ ਗਿਆ ਸੀ। ਇਸ ਵਿੱਚ ਲੋਕਾਂ ਨੇ ਬੈਕਲਾਗ ਨਹੀਂ ਕਰਵਾਈ ਹੈ। ਹੁਣ ਕੇਸ ਦੇ ਹਿਸਾਬ ਨਾਲ ਦੇਖਿਆ ਜਾਵੇਗਾ ਕਿ ਬੈਕਲਾਗ ਕੀਤੀ ਜਾਣੀ ਹੈ ਜਾਂ ਨਹੀਂ। Author: Malout Live