District NewsMalout News

ਲਖਵਿੰਦਰ ਸਿੰਘ ਚੰਨੂ (ਹਲਕਾ ਲੰਬੀ) ਨੂੰ ਪੰਜਾਬ ਯੂਥ ਕਾਂਗਰਸ ਦਾ ਲਗਾਇਆ ਗਿਆ ਮੁੱਖ ਬੁਲਾਰਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਯੂਥ ਕਾਂਗਰਸ ਵੱਲੋਂ ਲਖਵਿੰਦਰ ਸਿੰਘ ਚੰਨੂ (ਹਲਕਾ ਲੰਬੀ) ਨੂੰ ਪੰਜਾਬ ਯੂਥ ਕਾਂਗਰਸ ਦਾ ਮੁੱਖ ਬੁਲਾਰਾ ਲਗਾਇਆ ਗਿਆ। ਇਸ ਖੁਸ਼ੀ ਵਿੱਚ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਤੇ ਪੰਜਾਬ ਯੂਥ ਹਾਈਕਮਾਨ, ਕਾਂਗਰਸ ਪਾਰਟੀ ਹਾਈਕਮਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੱਜਣਾਂ ਮਿੱਤਰਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਦੇ ਰਹਿਣਗੇ।

ਇਸ ਮੌਕੇ ਸ੍ਰੀ ਨਿਵਾਸ ਬੀ.ਵੀ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ, ਕ੍ਰਿਸ਼ਨਾ ਅਲੂਵਰਾ ਇੰਚਾਰਜ ਯੂਥ ਕਾਂਗਰਸ, ਮੋਹਿਤ ਮਹਿੰਦਰਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ, ਅਜੈ ਚਿਕਾਰਾ ਇੰਚਾਰਜ ਯੂਥ ਕਾਂਗਰਸ ਦੇ ਪ੍ਰਧਾਨ, ਦੀਪਾਂਸ਼ੂ ਭੱਟ ਨੈਸ਼ਨਲ ਮੀਡੀਆ ਪੈਨਲਿਸਟ ਇੰਚਾਰਜ, ਸਰਬਪ੍ਰੀਤ ਸਿੰਘ ਸੈਵੀ ਪੰਜਾਬ ਮੀਡੀਆ ਕੋਆਰਡੀਨੇਟਰ ਅਰਸ਼ ਬੁੱਟਰ ਮੁੱਖ ਜੁਆਇੰਟ ਸਟੇਟ ਮੀਡੀਆ ਕੋਆਰਡੀਨੇਟਰ ਨੇ ਬੁਲਾਰੇ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ।

Author: Malout Live

Back to top button