ਕੁਲਵੀਰ ਸਿੰਘ ਸਰਾਂ ਪੈਸਟੀਸਾਈਡ ਐਸ਼ੋਸ਼ੀਏਸ਼ਨ ਪੰਜਾਬ ਦੇ ਵਾਇਸ ਪ੍ਰਧਾਨ ਨਿਯੁਕਤ
ਮਲੋਟ:- ਅਗਾਂਹਵਧੂ ਕਿਸਾਨ ਅਤੇ ਪੈਸਟੀਸਾਈਡ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਕੁਲਵੀਰ ਸਿੰਘ ਸਰਾਂ ਨੂੰ ਐਸੋਸੀਏਸ਼ਨ ਦੀ ਆਲ ਇੰਡੀਆ ਕਮੇਟੀ ਵੱਲੋਂ ਵੱਡੀ ਜਿੰਮੇਵਾਰੀ ਸੌਂਪਦੇ ਹੋਏ ਪੰਜਾਬ ਦਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਪੰਜਾਬ ਵਾਇਸ ਪ੍ਰਧਾਨ ਕੁਲਵੀਰ ਸਿੰਘ ਸਰਾਂ ਨੇ ਇਸ ਨਿਯੁਕਤੀ ਲਈ ਕੇਂਦਰੀ ਕਮੇਟੀ ਦੇ ਆਲ ਇੰਡੀਆ ਦੇ ਪ੍ਰਧਾਨ ਮੋਹਨ ਕਲੰਤਰੀ ਅਤੇ ਸੁਰਿੰਦਰ ਸਿੰਘ ਬਰੀਵਾਲਾ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਤਨਦੇਹੀ ਨਾਲ ਨਿਭਾਉਂਦੇ ਹੋਏ ਪੈਸਟੀਸਾਈਡ ਡੀਲਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ।
ਉਨ੍ਹਾਂ ਦੀ ਇਸ ਨਿਯੁਕਤੀ 'ਤੇ ਪੈਸਟੀਸਾਈਡ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਾਜ ਰੱਸੇਵੱਟ, ਸੈਕਰੇਟਰੀ ਦੀਪਕ ਗਰਗ, ਹਰਭਗਵਾਨ ਸਿੰਘ ਮੈਂਬਰ, ਸ਼ਤੀਸ਼ ਜੈਨ ਖਜ਼ਾਨਚੀ, ਅਨਿਲ ਸਿੰਗਲਾ, ਪ੍ਰੈਸ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ, ਗੁਪਤਾ ਇੰਡਸਟਰੀ ਦੇ ਵਿਕਾਸ ਗੁਪਤਾ, ਡਿਸਟੀਬਿਊਟਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਤੀਸ਼ ਗੋਇਲ, ਮੁਨੀਸ਼ ਵਰਮਾ ਉਰਫ਼ ਮੀਨੂੰ ਭਾਡਾਂ, ਜੀ.ਓ.ਜੀ. ਇੰਚਾਰਜ਼ ਹਰਪ੍ਰੀਤ ਸਿੰਘ, ਮਹਿੰਦਰ ਗਰੋਵਰ, ਰਾਕੇਸ਼ ਕੁਮਾਰ, ਸੁਖਦੇਵ ਸਿੰਘ, ਜਗਸੀਰ ਸਿੰਘ, ਸੰਜੂ ਕਾਮਰਾ, ਰਾਜੀਵ, ਰਾਕੇਸ਼ ਗਰਗ, ਸ਼ਤੀਸ਼ ਕਾਮਰਾ, ਜਤਿੰਦਰ ਨਾਗਪਾਲ, ਨਵੀ, ਸੰਜੂ, ਸੁਨੀਲ, ਨੀਟਾ ਫੁਟੇਲਾ, ਟੀਟੂ ਫੁਟੇਲਾ, ਦੀਪਕ ਮੱਕੜ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਉਹ ਪੈਸਟੀਸਾਈਡ ਡੀਲਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ। Author : Malout Live