ਆਪਣੀ ਡਿਊਟੀ ਦੌਰਾਨ ਵਧੀਆਂ ਸੇਵਾਵਾਂ ਦੇਣ ਵਾਲੇ ਪੁਲਿਸ ਕ੍ਰਮਚਾਰੀਆਂ ਨੂੰ ਆਜ਼ਾਦੀ ਦਿਵਸ ਦੇ ਜਿਲ੍ਹਾ ਪੱਧਰੀ ਸਮਾਗਮ ਪਰ ਕੀਤੇ ਗਏ ਸਨਮਾਨਿਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸੁਤੰਤਰਤਾ ਦਿਵਸ 2023 ਜਿਲ੍ਹਾ ਪੱਧਰੀ ਸਮਾਗਮ, ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਮਨਾਇਆ ਗਿਆ। ਜਿੱਥੇ ਮਾਨਯੋਗ ਰੂਹੀ ਦੁੱਗ ਆਈ.ਏ.ਐੱਸ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਸ. ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐੱਸ, ਆਈ.ਜੀ.ਪੀ ਕ੍ਰਾਈਮ ਪੰਜਾਬ ਅਤੇ ਸ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੀ ਮੌਜੂਦਗੀ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜਮਾਂ ਨੂੰ ਵਧੀਆ ਡਿਊਟੀ ਕਰਨ ਤੇ ਸਨਮਨਿਤ ਕੀਤਾ ਗਿਆ। ਇਸੇ ਤਹਿਤ ਹੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ 10 ਪੁਲਿਸ ਮੁਲਾਜਮਾਂ ਨੂੰ ਵਧੀਆ ਸੇਵਾਵਾਂ

ਬਦਲੇ ਡਿਪਟੀ ਕਮਿਸ਼ਨਰ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਐੱਸ.ਆਈ ਹਰਪ੍ਰੀਤ ਕੌਰ ਮੁੱਖ ਅਫਸਰ ਥਾਣਾ ਕੋਟਭਾਈ, ਐੱਸ.ਆਈ. ਲਾਲਜੀਤ ਸਿੰਘ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ, ਐੱਸ.ਆਈ ਸੁਖਵਿੰਦਰ ਸਿੰਘ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ, ਐੱਸ.ਆਈ ਮਹਿੰਦਰ ਸਿੰਘ ਥਾਣਾ ਕਬਰਵਾਲਾ, ਹੌਲਦਾਰ ਅਜੀਤਪਾਲ ਸਿੰਘ ਸਹਾਇਕ ਰੀਡਰ ਐੱਸ.ਐੱਸ.ਪੀ ਡੀ.ਪੀ.ਓ ਸ਼੍ਰੀ ਮੁਕਤਸਰ ਸਾਹਿਬ, ਸੀਨੀ. ਸਿਪਾਹੀ ਗੁਰਪ੍ਰੀਤ ਸਿੰਘ ਥਾਣਾ ਕੋਟਭਾਈ, PHG ਭੁਪਿੰਦਰ ਕੁਮਾਰ ਥਾਣਾ ਕਬਰਵਾਲਾ, PHG ਬਲਜਿੰਦਰ ਸਿੰਘ ਥਾਣਾ ਕਬਰਵਾਲਾ, PHG ਰਣਜੀਤ ਸਿੰਘ ਚੌਕੀ ਭਾਈਕਾ ਕੇਰਾ ਅਤੇ PHG ਜਸਵੀਰ ਸਿੰਘ ਚੌਂਕੀ ਭਾਈਕਾ ਕੇਰਾ  ਸਨ। Author: Malout Live