District NewsMalout NewsPunjab
ਡੱਬਵਾਲੀ ਵਿਖੇ ਜੇਤੂ ਕਿਸਾਨ ਕਾਫਲਿਆਂ ਦਾ ਸਵਾਗਤ ਸਮਾਰੋਹ
ਮਲੋਟ:- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਡੱਬਵਾਲੀ-ਮਲੋਟ ਇਲਾਕੇ ਦੀਆਂ ਵੱਖ-ਵੱਖ ਇਕਾਈਆਂ ਵੱਲੋਂ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ), ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਹੋਰ ਜਨਤਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਮੋਰਚੇ ਤੋਂ ਜੇਤੂ ਹੋ ਕੇ ਪਰਤ ਰਹੇ ਸੰਘਰਸ਼ੀ ਕਿਸਾਨ ਕਾਫਲਿਆਂ ਦੇ ਸਵਾਗਤ ਲਈ ਡੱਬਵਾਲੀ ਵਿਖੇ ਸਵਾਗਤ ਸਮਾਰੌਹ ਦਾ ਪ੍ਰਬੰਧ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਵਾਗਤ ਸਮਾਰੌਹ ਦੁਪਿਹਰ 12 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਚੱਲੇਗਾ। ਕਿਸਾਨੀ ਸੰਘਰਸ਼ ਦੇ ਹਿਮਾਇਤੀ ਹਰ ਵਿਅਕਤੀ ਨੂੰ ਇਸ ਸਮਾਰੋਹ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।