Malout News

ਕਰਨਦੀਪ ਸਿੰਘ ਮਲੋਟ ਨੂੰ ਚੁਣਿਆ ਸਵਰਨਕਾਰ ਸੰਘ ਦੇ ਯੂਥ ਵਿੰਗ ਪੰਜਾਬ ਦਾ ਪ੍ਰਧਾਨ

ਮਲੋਟ:- ਅਖਿਲ ਭਾਰਤੀਯ ਮੈਢ ਕਸ਼ਤਰੀ ਸਵਰਨਕਾਰ ਸੰਘ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਕਰਨਦੀਪ ਸਿੰਘ ਪੁੱਤਰ ਓਕਾਂਰ ਸਿੰਘ ਜਵੈਲਰਜ਼ ਮਲੋਟ ਨੂੰ ਮੈਢ ਕਸ਼ਤਰੀਯ ਸਵਰਨਕਾਰ ਸੰਘ ਦੇ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਯੂਥ ਸਵਰਨਕਾਰ ਸੰਘ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਗੋਵਿੰਦ ਵਰਮਾ ਮਹਾਰਾਸ਼ਟਰ ਤੋਂ ਆਪਣੀ ਟੀਮ ਨਾਲ ਪੰਜਾਬ ਵਿਚ ਅਖਿਲ ਭਾਰਤੀ ਮੈਢ ਕਸ਼ਤਰੀਯ ਸਵਰਨਕਾਰ ਸਮਾਜ ਦੀ ਯੂਥ ਵਿੰਗ ਦੀ ਸ਼ੁਰੂਆਤ ਕਰਨ ਲਈ ਵਿਸ਼ੇਸ਼ ਤੌਰ ‘ ਤੇ ਪਹੁੰਚੇ ਸਨ। ਇਸ ਤੋਂ ਇਲਾਵਾ ਮੀਟਿੰਗ ‘ ਚ ਸਵਰਨਕਾਰ ਸੰਘ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਭੰਵਰ ਲਾਲ (ਹੈਦਰਾਬਾਦ) ਸਰਪ੍ਰਸਤ ਸ਼੍ਰੀ ਬਹਾਦੁਰ ਸਿੰਘ (ਦਿੱਲੀ) , ਕੈਸ਼ੀਅਰ ਸ੍ਰੀ ਸਜਨ ਲਾਵਟ (ਹਿਸਾਰ) ਅਤੇ ਜਨਰਲ ਸਕੱਤਰ ਸ੍ਰੀ ਦੁਲੀ ਚੰਦ (ਜੋਧਪੁਰ) ਵੀ ਵਿਸ਼ੇਸ਼ ਤੌਰ ‘ ਤੇ ਪਹੁੰਚੇ । ਮੀਟਿੰਗ ‘ ਚ ਕਰਨਦੀਪ ਸਿੰਘ ਸਵਰਨਕਾਰ ਮਲੋਟ ਦੀਆਂ ਬੀਤੇ ਸਮੇਂ ਦੌਰਾਨ ਸਵਰਨਕਾਰ ਸੰਘ ਪ੍ਰਤੀ ਦਿੱਤੀਆਂ ਸੇਵਾਵਾਂ ਦੇ ਮੱਦੇਨਜ਼ਰ ਮੈਢ ਕਸ਼ਤਰੀਯ ਸਵਰਨਕਾਰ ਸੰਘ ਦੇ ਯੂਥ ਰਾਸ਼ਟਰੀ ਪ੍ਰਧਾਨ ਸ਼੍ਰੀ ਗੋਵਿੰਦ ਵਰਮਾ ਨੇ ਕਰਨਦੀਪ ਸਿੰਘ ( ਓਕਾਂਰ ਸਿੰਘ ਐਂਡ ਸਨਜ਼ ਜਵੈਲਰਜ਼ ) ਮਲੋਟ ਨੂੰ ਮੈਢ ਕਸ਼ਤਰੀਯ ਸਵਰਨਕਾਰ ਸਮਾਜ ਦੇ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਇਸ ਮੌਕੇ ਅੰਮ੍ਰਿਤਪਾਲ ਸਿੰਘ ਲੁਥਰਾ ਜਲੰਧਰ ਅਤੇ ਹਰਪ੍ਰੀਤ ਸਿੰਘ ਅੰਮ੍ਰਿਤਸਰ ਨੂੰ ਵਾਇਸ ਪ੍ਰਧਾਨ ਨਿਯੁਕਤੀ ਕੀਤਾ ਗਿਆ। ਯੂਥ ਸਵਰਨਕਾਰ ਸੰਘ ਦੀਆਂ ਉਕਤ ਨਿਯੁਕਤੀਆਂ ਮੌਕੇ ਵਿਸ਼ੇਸ਼ ਤੌਰ ‘ ਤੇ ਪਹੁੰਚੇ। ਸ: ਹਰਜਿੰਦਰ ਸਿੰਘ ਠੇਕੇਦਾਰ , ਵਿਜੈ ਪਾਲ ਸਿੰਘ ਡਿੰਪੀ ਅਤੇ ਜਸਪਾਲ ਸਿੰਘ ਮਲੋਟ ਤੋਂ ਇਲਾਵਾ ਯਸ਼ਪਾਲ ਚੌਹਾਨ , ਆਦੇਸ਼ ਸਿੰਘ ਮੁੱਖ ਸਰਪ੍ਰਸਤ , ਮਨੋਹਰ ਸਿੰਘ ਕੰਡਾ ਪੰਜਾਬ ਪ੍ਰਭਾਰੀ , ਸਤਪਾਲ ਵਰਮਾ ਅੰਤਰ ਰਾਸ਼ਟਰੀ ਖਿਡਾਰੀ , ਸਤਿੰਦਰ ਪਾਲ ਸਿੰਘ ਕੰਡਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਰਾਸ਼ਟਰੀ ਸਵਰਨਕਾਰ ਸੰਘ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

Back to top button