District NewsMalout News

ਪਿੰਡ ਜੰਡਵਾਲਾ ਦੇ ਜਸਪਾਲ ਸਿੰਘ ਢਿੱਲੋਂ ਦੇ ਤਜ਼ਰਬੇਕਾਰ ਝੀਂਗਾ ਪਾਲਕ ਪੁੱਤਰ ਰੁਪਿੰਦਰਪਾਲ ਢਿੱਲੋਂ ਤੇ ਪਰਮਜੀਤ ਢਿੱਲੋਂ ਬਣੇ ਇਲਾਕੇ ਦਾ ਮਾਣ

ਪਿੰਡ ਜੰਡਵਾਲਾ ਚੜਤ ਸਿੰਘ ਮਲੋਟ ਵਿਖੇ ਲੱਗੇਗਾ ਉੱਤਰ ਭਾਰਤ ਦਾ ਪਹਿਲਾ ਝੀਂਗਾ ਕੋਲਡ ਸਟੋਰ ਅਤੇ ਪ੍ਰੌਸੈਸਿੰਗ ਪਲਾਂਟ

ਮਲੋਟ:- ਧਰਤੀ ਹੇਠਲੇ ਮਾੜੇ ਪਾਣੀ ਅਤੇ ਸੇਮ ਦੀ ਮਾਰ ਹੇਠ ਆਏ ਕਈ ਸਾਲਾਂ ਤੋਂ ਖਾਲੀ ਪਏ ਖੇਤਾਂ ਲਈ ਝੀਂਗਾ ਪਾਲਣ ਦਾ ਕੰਮ ਕਿਸਾਨਾਂ ਨੂੰ ਤੋਹਫੇ ਵਾਂਗ ਮਿਲਿਆ ਹੈ, ਬੇਸ਼ੱਕ ਇਸਦੀ ਲਾਗਤ ਪਹਿਲੀ ਵਾਰ ਕਾਫੀ ਆਉਂਦੀ ਹੈ ਪਰ ਫਿਰ ਵੀ ਜੋ ਝੀੰਗਾ ਉਤਪਾਦਕ ਦਿਨ ਰਾਤ ਮਿਹਨਤ ਕਰਦਾ ਹੈ ਉਸਨੂੰ ਮਿਹਨਤ ਦਾ ਫਲ ਜਰੂਰ ਮਿਲਦਾ ਹੈ। ਮੱਛੀ ਵਿਭਾਗ ਵੱਲੋਂ ਹੋਈਆਂ ਮੀਟਿੰਗਾਂ ਵਿੱਚ ਝੀਂਗਾ ਫਾਰਮਿੰਗ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਜਿਵੇਂ ਕਿ ਅਚਾਨਕ ਝੀਂਗਾ ਵੇਚਣ ਦੀ ਸਮੱਸਿਆ ਜਾਂ ਰੇਟ ਵਧਣ ਤੱਕ ਸਾਂਭ-ਸੰਭਾਲ ਲਈ ਨੇੜੇ ਕੋਈ ਜਗ੍ਹਾ ਨਾ ਹੋਣ ਦੀ ਸਮੱਸਿਆ ਦਾ ਜੋ ਹੱਲ ਜ਼ਿਲਾ ਮੱਛੀ ਫਾਰਮ ਵਿਭਾਗ ਦੇ ਸਹਾਇਕ ਡਾਇਰੈਕਟਰ ਕੇਵਲ ਕ੍ਰਿਸ਼ਨ ਗੋਇਲ ਨੇ ਕੱਢਿਆ ਉਹ ਹੈ। ਸਰਿੰਪ ਕੋਲਡ ਸਟੋਰ ਅਤੇ ਪ੍ਰੋਸੈਸਿੰਸਗ ਪਲਾਂਟ ਜੋ ਇਸ ਤੋਂ ਪਹਿਲਾਂ ਉੱਤਰ ਭਾਰਤ ਵਿੱਚ ਕਿਧਰੇ ਵੀ ਨਹੀਂ ਅਤੇ ਦੱਖਣ ਭਾਰਤ ਤੱਕ ਮਾਲ ਪਹੁੰਚਾਉਣ ਲਈ ਸਮਾਂ ਅਤੇ ਖਰਚ ਬਹੁਤ ਪੈਂਦਾ ਸੀ।

ਮਲੋਟ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਹ ਪ੍ਰੋਜੈਕਟ ਜ਼ਿਲ੍ਹਾ ਮੱਛੀ ਵਿਭਾਗ ਦੇ ਡਾਇਰੈਕਟਰ ਕੇਵਲ ਕ੍ਰਿਸ਼ਨ ਗੋਇਲ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਉਦਯੋਗ ਅਫ਼ਸਰ ਜਗਵਿੰਦਰ ਸਿੰਘ ਨੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਜੰਡਵਾਲਾ ਦੇ ਤਜ਼ਰਬੇਕਾਰ ਝੀੰਗਾ ਪਾਲਕ ਰਮਨਦੀਪ ਕੌਰ ਪਤਨੀ ਰੁਪਿੰਦਰਪਾਲ ਸਿੰਘ ਤੇ ਪਰਮਜੀਤ ਸਿੰਘਪੁੱਤਰ ਜਸਪਾਲ ਸਿੰਘ ਨੂੰ ਦਿੱਤਾ ਹੈ। ਇਹ ਪ੍ਰੋਜੈਕਟ ‘ਪੰਜਾਬ ਸੀ ਐਗਰੋ’ ਮੱਲਵਾਲਾ ਰੋਡ, ਪਿੰਡ ਜੰਡਵਾਲਾ ਚੜ੍ਹਤ ਸਿੰਘ ਵਿਖੇ ਲੱਗੇਗਾ। ਜ਼ਿਕਰਯੋਗ ਹੈ ਕਿ 8-9 ਸਾਲ ਪਹਿਲਾਂ 4 ਕੁ ਕਿਲਿਆਂ ਤੋਂ ਸ਼ੁਰੂ ਕਰਨ ਵਾਲੇ ਪਿੰਡ ਜੰਡਵਾਲਾ ਚੜ੍ਹਤ ਸਿੰਘ ਦੇ ਦੋ ਅਗਾਂਹਵਧੂ ਕਿਸਾਨ ਭਰਾ ਰੁਪਿੰਦਰਪਾਲ ਸਿੰਘ ਅਤੇ ਪਰਮਜੀਤ ਸਿੰਘ ਅੱਜ ਵੀ ਪੰਜਾਬ ਦੇ ਨਾਮਵਰ ਝੀਂਗਾ ਪਾਲਕਾਂ ਵਿੱਚ ਮੰਨੇ ਜਾਂਦੇ ਹਨ।

 

Author: Malout Live

Leave a Reply

Your email address will not be published. Required fields are marked *

Back to top button