ਹਰਸਿਮਰਤ ਕੌਰ ਬਾਦਲ ਦੀ ਕੋਸ਼ਿਸ਼ ਸਦਕਾ ਮੁੜ ਸ਼ੁਰੂ ਹੋਈ ਜਲੰਧਰ-ਵਾਰਾਣਸੀ ਵਿਸ਼ੇਸ਼ ਰੇਲ ਸੇਵਾ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਕੋਸ਼ਿਸ਼ ਲਾਈ ਰੰਗ, ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਜਲੰਧਰ ਤੋਂ ਵਾਰਾਣਸੀ ਲਈ ਵਿਸ਼ੇਸ਼ ਰੇਲ ਸੇਵਾ ਮੁੜ ਤੋਂ ਸ਼ੁਰੂ ਹੋ ਗਈ ਹੈ, ਜਿਸ ਦੌਰਾਨ ਯਾਤਰੀਆਂ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ। ਰੇਲਵੇ ਨੇ ਨਵੇਂ ਨੋਟੀਫਿਕੇਸ਼ਨ ਰਾਹੀਂ ਟ੍ਰੇਨਾਂ ਮੁੜ ਬਹਾਲ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਗੁਰੂ ਰਵਿਦਾਸ ਜਯੰਤੀ ਮੌਕੇ 2,3,5 ਅਤੇ 7 ਫਰਵਰੀ ਨੂੰ ਵਿਸ਼ੇਸ਼ ਟ੍ਰੇਨਾਂ ਜਾਣਗੀਆਂ।
ਜਾਣਕਾਰੀ ਮੁਤਾਬਿਕ ਵਾਲਮੀਕਿ ਭਾਈਚਾਰੇ ਨੇ ਟ੍ਰੇਨਾਂ ਰੱਦ ਹੋਣ ਕਰਕੇ ਹੋ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਸੀ, ਜਿਸ ਤੋਂ ਬਾਅਦ ਹਰਸਿਮਰਤ ਬਾਦਲ ਨੇ ਰੇਲ ਮੰਤਰੀ ਪੀਊਸ਼ ਗੋਇਲ ਨੂੰ ਟਰੇਨ ਸੇਵਾ ਮੁੜ ਤੋਂ ਬਹਾਲ ਕਰਨ ਦੀ ਅਪੀਲ ਕੀਤੀ ਸੀ।
ਜਾਣਕਾਰੀ ਮੁਤਾਬਿਕ ਵਾਲਮੀਕਿ ਭਾਈਚਾਰੇ ਨੇ ਟ੍ਰੇਨਾਂ ਰੱਦ ਹੋਣ ਕਰਕੇ ਹੋ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਸੀ, ਜਿਸ ਤੋਂ ਬਾਅਦ ਹਰਸਿਮਰਤ ਬਾਦਲ ਨੇ ਰੇਲ ਮੰਤਰੀ ਪੀਊਸ਼ ਗੋਇਲ ਨੂੰ ਟਰੇਨ ਸੇਵਾ ਮੁੜ ਤੋਂ ਬਹਾਲ ਕਰਨ ਦੀ ਅਪੀਲ ਕੀਤੀ ਸੀ।