ਫਰੀਦਕੋਟ : ਖੇਤਾਂ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ, ਲੋਕਾਂ 'ਚ ਦਹਿਸ਼ਤ
ਫਰੀਦਕੋਟ:- ਫਰੀਦਕੋਟ ਜਿਲ੍ਹੇ ਦੇ ਪਿੰਡ ਸ਼ਿਮਰੇਵਾਲਾ ਵਿਚ ਅੱਜ ਉਸ ਵੇਲੇ ਸਹਿਮ ਦਾ ਮਹੌਲ ਬਣ ਗਿਆ ਜਦੋਂ ਪਿੰਡ ਦੇ ਖੇਤਾਂ ਵਿਚੋਂ ਪਾਕਸਤਾਨੀ ਗੁਬਾਰੇ ਮਿਲੇ। ਇਸ ਮੌਕੇ ਪਿੰਡ ਵਾਸੀਆਂ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਤੇ ਵੀ ਸਵਾਲ ਉਠਾਏ। ਜਾਣਕਾਰੀ ਦਿੰਦੇ ਕੋਈ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਜਦ ਉਹ ਆਪਣੇ ਖੇਤ ਵਿਚ ਆਪਣੀ ਫਸਲ ਨੂੰ ਗੇੜਾ ਮਾਰਨ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਖੇਤ ਵਿਚ ਇਕ ਹਰੇ ਅਤੇ ਚਿੱਟੇ ਰੰਗ ਦਾ ਗੁਬਾਰਾ ਪਿਆ ਸੀ, ਜਿਸ ‘ਤੇ ਪਾਕਿਸਤਾਨ ਦਾ ਝੰਡਾ ਬਣਿਆ ਹੋਇਆ ਹੈ ਸੀ ਅਤੇ ਉਪਰ ਉਰਦੂ ਵਿਚ ਕੁਝ ਲਿਖਿਆ ਹੋਇਆ ਸੀ। ਉਹਨਾਂ ਕਿਹਾ ਕਿ ਜੇਕਰ ਪਾਕਿਸਤਾਨ ਤੋਂ ਗੁਬਾਰਾ ਉਹਨਾਂ ਦੇ ਖੇਤ ਵਿਚ ਆ ਸਕਦਾ ਹੈ ਤਾਂ ਪਾਕਿਸਤਾਨ ਹੋਰ ਵੀ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ।ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਲੱਗਦਾ ਫੇਲ੍ਹ ਹਨ,ਜਿਨ੍ਹਾਂ ਨੂੰ ਸਰਹੱਦ ਪਾਰ ਤੋਂ ਦੇਸ ਅੰਦਰ ਆ ਰਹੀਆਂ ਚੀਜਾਂ ਨਜਰ ਨਹੀਂ ਆ ਰਹੀਆਂ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੜਕੀ ਮਾਰਗ ਤੋਂ ਬਿਨਾਂ ਵੇਖੀਏ ਤਾਂ ਭਾਰਤ ਪਾਕਿਸਤਾਨ ਦੀ ਹੱਦ ਉਹਨਾਂ ਦੇ ਪਿੰਡ ਤੋਂ ਮਹਿਜ 20 ਕੁ ਕਿਲੋਮੀਟਰ ਦੂਰ ਹੈ।ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।