ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਖ਼ਾਂ ‘ਚ ਕੀਤੀ ਗਈ ਤਬਦੀਲੀ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰਕਾਰੀ ਛੁੱਟੀਆਂ ਦੇ ਨੋਟੀਫ਼ਿਕੇਸ਼ਨ ਹੋਣ ਤੋਂ ਬਾਅਦ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਲਈ ਜਾਣ ਵਾਲੀਆਂ ਪ੍ਰੀਖਿਆਵਾਂ ਦੀਆਂ ਤਰੀਖ਼ਾਂ ਵਿੱਚ ਕੁੱਝ ਤਬਦੀਲੀ ਕੀਤੀ ਹੈ। ਇਸ ਤਬਦੀਲੀ ਦੇ ਤਹਿਤ ਸੱਤ ਪ੍ਰੀਖਿਆਵਾਂ ਲਈ ਨਵੀਆਂ ਤਰੀਖ਼ਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬੋਰਡ ਦੇ ਸਕੱਤਰ ਮੁਹੰਮਦ ਤਈਅਬ, ਆਈ.ਏ.ਐਸ ਵੱਲੋਂ ਪ੍ਰੈੱਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਬਾਰ੍ਹਵੀਂ ਸ਼੍ਰੇਣੀ ਦਾ ਲੋਕ ਪ੍ਰਸ਼ਾਸਨ ਵਿਸ਼ੇ ਦਾ ਪੇਪਰ ਜੋ ਕਿ ਪਹਿਲਾਂ 4 ਮਾਰਚ 2020 ਨੂੰ ਨਿਰਧਾਰਤ ਸੀ, ਹੁਣ 16 ਮਾਰਚ 2020 ਨੂੰ ਲਿਆ ਜਾਵੇਗਾ। ਜਦੋਂ ਕਿ 16 ਮਾਰਚ 2020 ਨੂੰ ਹੋਣ ਵਾਲਾ ਸੰਸਕ੍ਰਿਤ ਵਿਸ਼ੇ ਦਾ ਪੇਪਰ 4 ਮਾਰਚ 2020 ਨੂੰ ਲਿਆ ਜਾਵੇਗਾ। ਦਸਵੀਂ ਸ਼੍ਰੇਣੀ ਦੀ ਵਿਸ਼ਾ ਗ੍ਰਹਿ ਵਿਗਿਆਨ ਦਾ ਪੇਪਰ ਜੋ ਕਿ ਪਹਿਲਾਂ 8 ਅਪ੍ਰੈਲ 2020 ਨੂੰ ਲਿਆ ਜਾਣਾ ਸੀ, ਯੋਜਨਾ ਮੁਤਾਬਿਕ ਹੁਣ 4 ਅਪ੍ਰੈਲ 2020 ਨੂੰ ਲਿਆ ਜਾਵੇਗਾ ਅਤੇ 6 ਅਪ੍ਰੈਲ 2020 ਵਾਲਾ ਵਿਸ਼ਾ ਕੰਪਿਊਟਰ ਸਾਇੰਸ ਵਾਲਾ ਪੇਪਰ 13 ਅਪ੍ਰੈਲ 2020 ਨੂੰ ਲਿਆ ਜਾਵੇਗਾ। ਪ੍ਰੀਖਿਆਵਾਂ ਦੀਆਂ ਤਰੀਖ਼ਾਂ ਵਿੱਚ ਤਬਦੀਲੀਆਂ ਸਬੰਧੀ ਪੂਰੀ ਤਫ਼ਸੀਲ ਬੋਰਡ ਦੀ ਵੈੱਬ-ਸਾਈਟ https://www.pseb.ac.in/ ‘ਤੇ ਉਪਲਬਧ ਹੈ।