ਜੈਕ ਸੀਵਿੰਗ ਮਸ਼ੀਨ ਨੇ ਮਲੋਟ 'ਚ ਲਗਾਈ ਸਿਲਾਈ ਮਸ਼ੀਨਾਂ ਦੀ ਪ੍ਰਦਰਸ਼ਨੀ, ਨਵੇਂ ਮਾਡਲ ਕੀਤੇ ਲਾਂਚ

ਮਲੋਟ: ਜੈਕ ਸੀਵਿੰਗ ਮਸ਼ੀਨ ਵੱਲੋਂ ਮੰਡੀ ਹਰਜੀ ਰਾਮ ਸਥਿਤ ਚਾਰ ਖੰਭਾ ਚੌਂਕ 'ਚ ਤਰਸੇਮ ਸਿੰਘ ਐਂਡ ਸੰਜ਼ ਦੀ ਦੁਕਾਨ 'ਤੇ ਜੈਕ ਸੇਵਿੰਗ ਮਸ਼ੀਨਾਂ ਦੀ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਦੀ ਸ਼ੁਰੂਆਤ ਸਵ: ਤਰਸੇਮ ਸਿੰਘ ਦੀ ਧਰਮਪਤਨੀ ਪਰਵਿੰਦਰ ਕੌਰ ਵੱਲੋਂ ਰੀਬਨ ਜੋੜ ਕੇ ਕੀਤੀ ਗਈ। ਕੰਪਨੀ ਦੇ ਰਿਜ਼ਨਲ ਹੈਡ ਪੰਜਾਬ ਰੀਜ਼ਨ ਵਿਕਾਸ ਪਾਂਡੇ ਨੇ ਦੱਸਿਆ ਕਿ ਤਰਸੇਮ ਸਿੰਘ ਐਂਡ ਸੰਜ਼ ਦੀ ਦੁਕਾਨ 'ਤੇ ਜੈਕ ਕੰਪਨੀ ਦੀਆਂ ਵੱਖ-ਵੱਖ ਸਿਲਾਈ ਮਸ਼ੀਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਗ੍ਰਾਹਕਾਂ ਦਾ ਕਾਫੀ ਰੁਝਾਨ ਦੇਖਣ ਨੂੰ ਮਿਲਿਆ ਅਤੇ ਗ੍ਰਾਹਕਾਂ ਨੇ ਜੈਕ ਕੰਪਨੀ ਦੀਆਂ ਮਸ਼ੀਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਮਲੋਟ ਵਿਖੇ ਜੈਕ ਸੀਵਿੰਗ ਮਸ਼ੀਨ ਦੇ ਨਵੇਂ ਮਾਡਲ ਲਾਂਚ ਕੀਤੇ ਗਏ ਜਿੰਨ੍ਹਾਂ

ਵਿੱਚੋਂ ਮੁੱਖ ਮਾਡਲ ਜੈਕ ਸੀ-2 ਓਵਰਲਾਕ ਮਸ਼ੀਨ ਆਟੋਮੈਟਿਕ ਥਰੈਡ ਟਰੀਮਰ ਅਤੇ ਜੈਕ ਐਫ-5, ਲਾਂਚ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਚਾਰ ਖੰਭਾ ਚੌਂਕ ਸਥਿਤ ਜੈਕ ਕੰਪਨੀ ਦੇ ਨਵੇਂ ਮਾਡਲ ਲਾਂਚ ਕੀਤੇ ਗਏ ਹਨ ਅਤੇ ਐਕਸਚੇਂਜ ਆਫ਼ਰ ਵੀ ਦਿੱਤੀ ਜਾ ਰਹੀ ਹੈ। ਕੋਈ ਵੀ ਗ੍ਰਾਹਕ ਆਪਣੀ ਪੁਰਾਣੀ ਮਸ਼ੀਨ ਲਿਆ ਕੇ ਨਵੀਂ ਮਸ਼ੀਨ ਲੈ ਕੇ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਵਾਂ ਮਾਡਲ ਜੈਕ ਸੀ-2 ਆਪਣੇ ਆਪ ਧਾਗਾ ਕੱਟਦੀ ਹੈ ਅਤੇ ਹਰ ਸਿਲਾਈ ਤੇ 20 ਤੋਂ 30 ਸੈਂਟੀਮੀਟਰ ਧਾਗੇ ਦੀ ਬੱਚਤ ਕਰਦੀ ਹੈ। ਇੱਕ ਸਾਲ ਵਿੱਚ ਗ੍ਰਾਹਕ ਨੂੰ 20 ਤੋਂ 30 ਹਜਾਰ ਰੁਪਏ ਦੀ ਬੱਚਤ ਹੋਵੇਗੀ। Author: Malout Live