ਭਾਰਤ ਨੇ ਸ਼੍ਰੀਲੰਕਾ ਨੂੰ ਪਹਿਲੇ ਮੈਚ ‘ਚ 90 ਦੌੜਾਂ ਨਾਲ ਹਰਾਇਆ
ਭਾਰਤ ਨੇ ਸ਼੍ਰੀਲੰਕਾ ਨੂੰ ਦੱਖਣੀ ਅਫਰੀਕਾ ਵਿੱਚ ਖੇਡੇ ਜਾ ਰਹੇ ਅੰਡਰ-19 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ 90 ਦੌੜਾਂ ਨਾਲ ਹਰਾਇਆ । ਐਤਵਾਰ ਨੂੰ ਬਲਾਫੋਂਟੈਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ 50 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 297 ਦੌੜਾਂ ਬਣਾਈਆਂ । ਇਸ ਇਸ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 45.2 ਓਵਰਾਂ ਵਿੱਚ 207 ਦੌੜਾਂ ‘ਤੇ ਢੇਰ ਹੋ ਗਈ । ਇਸ ਮੁਕਾਬਲੇ ਵਿੱਚ ਸਿੱਧੇਸ਼ ਵੀਰ ਨੇ ਭਾਰਤ ਲਈ ਆਲਰਾਊਂਡਰ ਦਾ ਪ੍ਰਦਰਸ਼ਨ ਕੀਤਾ ।
ਉਸਨੇ 44 ਦੌੜਾਂ ਬਣਾਉਣ ਦੇ ਨਾਲ-ਨਾਲ 2 ਵਿਕਟਾਂ ਵੀ ਹਾਸਿਲ ਕੀਤੀਆਂ । ਜਿਸ ਕਾਰਨ ਵੀਰ ਨੂੰ ਮੈਨ ਆਫ ਦਿ ਮੈਚ ਦਾ ਪੁਰਸਕਾਰ ਵੀ ਦਿੱਤਾ ਗਿਆ ।ਇਸ ਮੁਕਾਬਲੇ ਵਿੱਚ ਭਾਰਤ ਵੱਲੋਂ ਭਾਰਤੀ ਕਪਤਾਨ ਪ੍ਰਿਯਮ ਗਰਗ ਨੇ 56, ਸਲਾਮੀ ਬੱਲੇਬਾਜ਼ ਯਾਸਸ਼ਵੀ ਜੈਸਵਾਲ ਨੇ 59 ਅਤੇ ਧਰੁਵ ਜੁਰੇਲ ਨੇ 52 ਦੌੜਾਂ ਬਣਾਈਆਂ । ਇਸ ਤੋਂ ਇਲਾਵਾ ਤਿਲਕ ਵਰਮਾ ਨੇ ਵੀ 46 ਦੌੜਾਂ ਦਾ ਯੋਗਦਾਨ ਦਿੱਤਾ । ਉਥੇ ਹੀ ਦੂਜੇ ਪਾਸੇ ਸ੍ਰੀਲੰਕਾ ਲਈ ਨਿਪੁਨ ਧਨੰਜੈ ਨੇ ਸਭ ਤੋਂ ਵੱਧ 50 ਦੌੜਾਂ ਤੇ ਰਵਿੰਦੂ ਰੰਧਾ ਨੇ 49 ਦੌੜਾਂ ਬਣਾਈਆਂ । ਅੰਡਰ-19 ਵਿੱਚ ਇਹ 13ਵਾਂ ਵਿਸ਼ਵ ਕੱਪ ਹੈ. ਭਾਰਤੀ ਟੀਮ ਹੁਣ ਤੱਕ ਇੰਗਲੈਂਡ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਤੋਂ ਇਲਾਵਾ 4, ਆਸਟ੍ਰੇਲੀਆ ਨੇ 3, ਪਾਕਿਸਤਾਨ ਨੇ 2-1 ਜਿੱਤੀ ਹੈ । ਇਸ ਵਾਰ ਵੀ ਭਾਰਤ ਨੂੰ ਇਸ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ । ਦੱਸ ਦੇਈਏ ਕਿ ਭਾਰਤੀ ਟੀਮ ਨੇ ਮੁਹੰਮਦ ਕੈਫ ਦੀ ਕਪਤਾਨੀ ਵਿੱਚ 2000 ਵਿੱਚ ਪਹਿਲਾ ਖਿਤਾਬ ਜਿੱਤਿਆ ਸੀ । ਪਿਛਲੀ ਵਾਰ 2018 ਵਿੱਚ, ਭਾਰਤ ਨੇ ਪ੍ਰਿਥਵੀ ਸ਼ਾ ਦੀ ਕਪਤਾਨੀ ਵਿੱਚ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ । ਇਸ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਯਸ਼ਾਸਵੀ ਜੈਸਵਾਲ, ਦਿਵਯਾਂਸ਼ ਸਕਸੈਨਾ, ਤਿਲਕ ਵਰਮਾ, ਪ੍ਰਿਯਮ ਗਰਗ (ਕਪਤਾਨ), ਧਰੁਵ ਜੁਰੇਲ (ਵਿਕਟਕੀਪਰ), ਸਿੱਧੇਸ਼ ਵੀਰ, ਸ਼ੁਭਾਂਗ ਹੇਗੜੇ, ਸੁਸ਼ਾਂਤ ਮਿਸ਼ਰਾ, ਰਵੀ ਬਿਸ਼ਨੋਈ, ਅਕਾਸ਼ ਸਿੰਘ ਤੇ ਕਾਰਤਿਕ ਤਿਆਗੀ ਸ਼ਾਮਿਲ ਸਨ, ਜਦਕਿ ਸ਼੍ਰੀਲੰਕਾ ਦੀ ਟੀਮ ਵਿੱਚ ਕਮਿਲਾ ਮਿਸ਼ਾਰਾ (ਵਿਕਟਕੀਪਰ), ਨਵੋਦ ਪਰਨਾਵਿਥਾਨਾ, ਰਵਿੰਦੂ ਰੰਥਾ, ਥਵੀਸ਼ਾ ਕਾਹਦੂਵਰਚੀ, ਨਿਪੁਨ ਧਨੰਜਯ (ਕਪਤਾਨ), ਸੋਨਲ ਦਿਨੂਸ਼ਾ, ਕਵੀਨੰਦੂ ਨਦੀਸ਼ਾਨ, ਏਸ਼ੀਅਨ ਡੈਨੀਅਲ, ਅਮਸ਼ੀ ਡੀ ਸਿਲਵਾ, ਦਿਲਸ਼ਨ ਮਧੂਸ਼ਾਂਕਾ ਤੇ ਮਤੀਸ਼ਾ ਪਥਿਰਾਣਾ ਸ਼ਾਮਿਲ ਸਨ ।