District NewsMalout News

ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿੱਚ ਮਲੋਟ ਵਾਸੀ ਪ੍ਰਭਜੋਤ ਸਿੰਘ ਨੇ ਕਿੱਕ ਬਾਕਸਿੰਗ ‘ਚ ਜਿੱਤਿਆ ਸੋਨ ਤਗਮਾ

ਮਲੋਟ: ਪਿਛਲੇ ਦਿਨੀਂ ਦਿੱਲੀ ਵਿਖੇ ਹੋਈ ਕਿੱਕ ਬਾਕਸਿੰਗ ਇੰਟਰਨੈਸ਼ਨਲ ਚੈਂਪੀਅਨਸ਼ਿਪ ‘ਚ ਪ੍ਰਭਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਲੋਟ ਨੇ ਗੋਲਡ ਮੈਡਲ ਜਿੱਤ ਕੇ ਮਲੋਟ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਪ੍ਰਭਜੋਤ ਸਿੰਘ ਕਿੱਕ ਬਾਕਸਿੰਗ ‘ਚ ਲਗਾਤਾਰ ਜਿੱਤ ਦਰਜ ਕਰਕੇ ਰਿਕਾਰਡ ਸਥਾਪਿਤ ਕਰ ਰਿਹਾ ਹੈ। ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਖੇਡਾਂ ਵਤਨ ਪੰਜਾਬ ਦੀਆਂ ‘ਚ ਵੀ ਇਸ ਖਿਡਾਰੀ ਨੇ ਗੋਲਡ ਮੈਡਲ ਜਿੱਤਿਆ ਸੀ ਅਤੇ ਇਸ ਤੋਂ ਪਹਿਲਾਂ ਅਗਸਤ 2022 ਵਿੱਚ ਨਹਿਰੂ ਸਟੇਡੀਅਮ ਚੇਨਈ ਤਾਮਿਲਨਾਡੂ

ਵਿਖੇ ਕਰਵਾਈ ਗਈ ਵਾਕੋ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਪ੍ਰਭਜੋਤ ਸਿੰਘ ਦੀ ਇਸ ਪ੍ਰਾਪਤੀ ਤੇ ਸ਼੍ਰੀ ਅਕਾਲ ਜੀ ਸਹਾਇ ਸੇਵਾ ਸੁਸਾਇਟੀ ਮਲੋਟ, ਐਡਵਰਡਗੰਜ ਕਮੇਟੀ, ਐਂਟੀ ਕਰੱਪਸ਼ਨ ਇੰਟਰਨੈਸ਼ਨਲ ਕੌਂਸਲ, ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਚੇਅਰਮੈਨ ਅਤੇ ਪ੍ਰਬੰਧਕ ਕਮੇਟੀ ਸਿੰਘ ਸਭਾ ਸੀਨੀਅਰ ਸੈਕੰਡਰੀ ਸਕੂਲ, ਆਇਰਨ ਐਂਡ ਹਾਰਡਵੇਅਰ ਯੂਨੀਅਨ ਵੱਲੋਂ ਪ੍ਰਭਜੋਤ ਸਿੰਘ ਦੇ ਮਾਤਾ ਪਿਤਾ ਅਤੇ ਕੋਚ ਨੂੰ ਵਧਾਈ ਦਿੱਤੀ ਗਈ।

Author: Malout Live

Leave a Reply

Your email address will not be published. Required fields are marked *

Back to top button